ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰਦੁਆਰਾ ਚੋਣਾਂ ਲਈ ਵੋਟਰ ਫਾਰਮ ਹਿੰਦੀ ’ਚ ਛਾਪਣਾ ਸਰਕਾਰ ਦੀ ਸਾਜ਼ਿਸ਼: ਝੀਂਡਾ

08:00 AM Sep 15, 2023 IST
ਅੰਬਾਲਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਗਦੀਸ਼ ਸਿੰਘ ਝੀਂਡਾ।

ਰਤਨ ਸਿੰਘ ਢਿੱਲੋਂ
ਅੰਬਾਲਾ, 14 ਸਤੰਬਰ
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਬਾਨੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਗੁਰਦੁਆਰਾ ਚੋਣਾਂ ਦੀਆਂ ਵੋਟਾਂ ਬਣਾਉਣ ਲਈ ਸਰਕਾਰ ਵੱਲੋਂ ਫਾਰਮ ਕੇਵਲ ਹਿੰਦੀ ਵਿੱਚ ਛਾਪਣ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਜੇ ਭਾਜਪਾ ਸਰਕਾਰ ਹਰਿਆਣਾ ਵਿਚੋਂ ਸਿੱਖਾਂ ਜਾਂ ਉਨ੍ਹਾਂ ਦੀ ਭਾਸ਼ਾ ਦਾ ਖ਼ਾਤਮਾ ਚਾਹੁੰਦੀ ਹੈ ਤਾਂਂ ਇਸ ਬਾਰੇ ਐਲਾਨ ਹੀ ਕਰ ਦੇਵੇ, ਇਸ ਤਰ੍ਹਾਂ ਸੰਗਤ ਨੂੰ ਗੁਮਰਾਹ ਨਾ ਕਰੇ। ਗੁਰਦੁਆਰਾ ਮੰਜੀ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਵੋਟਾਂ ਬਣਾਉਣ ਲਈ ਪਹਿਲੀ ਸਤੰਬਰ ਤੋਂ 30 ਸਤੰਬਰ ਤੱਕ ਦਾ ਸਮਾਂ ਰੱਖਿਆ ਅਤੇ ਜਾਣ-ਬੁਝ ਕੇ ਫਾਰਮ ਹਿੰਦੀ ਵਿੱਚ ਛਾਪੇ ਹਨ। ਸੰਗਤ ਹਿੰਦੀ ਫਾਰਮਾਂ ਦਾ ਵਿਰੋਧ ਕਰ ਰਹੀ ਹੈ। ਇਸ ਕਰਕੇ ਵੋਟਾਂ ਬਣਾਉਣ ਦਾ ਅਮਲ ਬਹੁਤ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਚੋਣ ਸਬੰਧੀ ਫਾਰਮ ਪੰਜਾਬੀ ਵਿਚ ਹੋਣ ਅਤੇ ਜੇ ਪਟਵਾਰੀਆਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਇਸ ਕੰਮ ਲਈ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਲਾਏ ਜਾਣ। ਗੁਰੂ ਘਰਾਂ ਵਾਸਤੇ ਪੰਜਾਬੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਝੀਂਡਾ ਨੇ ਕਿਹਾ ਕਿ ਸਰਕਾਰ ਨੇ ਪਟਵਾਰੀਆਂ ਨੂੰ ਘੱਟ ਵੋਟਾਂ ਬਣਾਉਣ ਦੀ ਹਦਾਇਤ ਦਿੱਤੀ ਹੈ ਤਾਂ ਕਿ ਹਰਿਆਣਾ ਵਿਚ ਸਿੱਖਾਂ ਦੀ ਅਬਾਦੀ ਘੱਟ ਦੱਸੀ ਜਾ ਸਕੇ। ਸ੍ਰੀ ਐੱਚਐੱਸਜੀਐਮਸੀ ਦੇ ਨਵੇਂ ਪ੍ਰਧਾਨ ਭੁਪਿੰਦਰ ਸਿੰਘ ਅਸੰਧ ’ਤੇ ਵੀ ਸ਼ਬਦੀ ਹਮਲੇ ਕੀਤੇ। ਚੋਣ ਲੜਨ ਦੇ ਸਵਾਲ ’ਤੇ ਝੀਂਡਾ ਨੇ ਕਿਹਾ ਕਿ ਉਹ ਸੰਗਤ ਦਾ ਹੁਕਮ ਮੰਨਣਗੇ, ਜੇ ਸੰਗਤ ਚੋਣ ਲੜਨ ਲਈ ਕਹੇਗੀ ਤਾਂ ਉਹ ਲੜਨਗੇ ਨਹੀਂ ਤਾਂ ਪ੍ਰਚਾਰ ਕਰਨਗੇ। ਸ੍ਰੀ ਝੀਂਡਾ ਨੇ ਗੁਰਦੁਆਰੇ ਦੇ ਮੈਨੇਜਰ ’ਤੇ ਪ੍ਰੈਸ ਕਾਨਫਰੰਸ ਲਈ ਥਾਂ ਦੇਣ ਲਈ ਟਾਲਮਟੋਲ ਕਰਨ ਦੇ ਦੋਸ਼ ਲਾਏ।

Advertisement

ਅਕਾਲੀ ਦਲ (ਸੰਯੁਕਤ) ਦੀ ਤਾਲਮੇਲ ਕਮੇਟੀ ਦੀ ਮੀਟਿੰਗ

ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗਠਿਤ ਤਾਲਮੇਲ ਕਮੇਟੀ ਦੀ ਮੀਟਿੰਗ ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸਿੱਖਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਚੰਗੇ ਗੁਰਸਿੱਖਾਂ ਦੇ ਹੱਥਾਂ ਵਿਚ ਪ੍ਰਬੰਧ ਦੇਣ ਲਈ ਪਿੰਡ-ਪਿੰਡ ਜਾ ਕੇ ਅਪੀਲ ਕਰਨ ਦੀ ਵਿਉਂਤਬੰਦੀ ਕੀਤੀ ਗਈ।

Advertisement
Advertisement