For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਸਰਕਾਰ: ਗੁੱਜਰ

06:53 AM Jan 29, 2025 IST
ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਸਰਕਾਰ  ਗੁੱਜਰ
ਮੀਟਿੰਗ ਦੌਰਾਨ ਭਾਰਤੀ ਕਿਸਾਨ ਯੁਨੀਅਨ ਦੇ ਆਗੂ।
Advertisement

ਪੱਤਰ ਪ੍ਰੇਰਕ
ਯਮੁਨਾ ਨਗਰ, 28 ਜਨਵਰੀ
ਇਨਕਲਾਬੀ ਕਿਸਾਨਾਂ ਨੇ 26 ਜਨਵਰੀ ਦੀ ਟਰੈਕਟਰ ਤਿਰੰਗਾ ਯਾਤਰਾ ਨੂੰ ਸਫਲ ਬਣਾ ਕੇ ਆਪਣੀ ਤਾਕਤ ਦਿਖਾਈ, ਫਸਲਾਂ ਅਤੇ ਨਸਲ ਬਚਾਉਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਕਿਸਾਨ ਹਮੇਸ਼ਾਂ ਤਿਆਰ ਹਨ । ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਇੱਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਬੈਠਕ ਦੀ ਪ੍ਰਧਾਨਗੀ ਡਾ. ਦੀਪ ਰਾਣਾ ਨੰਬਰਦਾਰ ਨੇ ਕੀਤੀ ਜਦਕਿ ਸੂਬਾ ਉਪ ਪ੍ਰਧਾਨ ਮਾਨਸਿੰਘ ਮਜਾਪਤ ਵੀ ਮੌਜੂਦ ਸਨ। ਸ੍ਰੀ ਗੁੱਜਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਨੂੰ ਯਮੁਨਾਨਗਰ ਦੇ ਬਿਲਾਸਪੁਰ ਅਤੇ ਰਾਦੌਰ ਵਿੱਚ ਇਨਕਲਾਬੀ ਕਿਸਾਨ ਸਾਥੀਆਂ ਵੱਲੋਂ ਸਫਲ ਬਣਾਇਆ। ਇਸ ਲਈ ਉਨ੍ਹਾਂ ਸੁਭਾਸ਼ ਸ਼ਰਮਾ, ਸਤਪਾਲ ਮਾਣਕਪੁਰ, ਜਸਬੀਰ ਅਜ਼ੀਜ਼ਪੁਰ, ਯਾਦਵਿੰਦਰ ਕੰਬੋਜ, ਸੰਦੀਪ ਸੰਖੇੜਾ ਅਤੇ ਰਵਿੰਦਰ ਪਾਲ ਸਿੰਘ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਬਿਲਾਸਪੁਰ ਅਤੇ ਰਾਦੌਰ ਵਿੱਚ ਟਰੈਕਟਰ ਮਾਰਚ ਪੂਰੀ ਤਰ੍ਹਾਂ ਸਫਲ ਰਹੀ। ਗੁੱਜਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਹਾਲ ਹੀ ਵਿੱਚ, ਵਪਾਰੀਆਂ ਦਾ 2500 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਕੇ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਇਹ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਅਤੇ ਪੂੰਜੀਪਤੀਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮਕਸਦ ਇਹ ਸੀ ਕਿ ਸਰਕਾਰ ਨੂੰ ਪਤਾ ਹੋਵੇ ਕਿ ਕਿਸਾਨ ਅਜੇ ਵੀ ਜ਼ਿੰਦਾ ਹਨ ਅਤੇ ਇੱਕ ਵੱਡਾ ਅੰਦੋਲਨ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ 8 ਅਤੇ 9 ਫਰਵਰੀ ਨੂੰ ਸਾਰੇ ਸੰਸਦ ਮੈਂਬਰਾਂ ਦੇ ਨਿਵਾਸ ਸਥਾਨ ‘ਤੇ ਜਾਣ ਦਾ ਪ੍ਰੋਗਰਾਮ ਵੀ ਰੱਖੇਗੀ।

Advertisement

Advertisement
Advertisement
Author Image

joginder kumar

View all posts

Advertisement