For the best experience, open
https://m.punjabitribuneonline.com
on your mobile browser.
Advertisement

‘ਅਧਿਆਪਕ ਵਰਗ ਨੂੰ ਜ਼ਲੀਲ ਕਰਨਾ ਬੰਦ ਕਰੇ ਸਰਕਾਰ’

06:59 AM Aug 18, 2024 IST
‘ਅਧਿਆਪਕ ਵਰਗ ਨੂੰ ਜ਼ਲੀਲ ਕਰਨਾ ਬੰਦ ਕਰੇ ਸਰਕਾਰ’
Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 17 ਅਗਸਤ
ਗੌਰਮਿੰਟ ਟੀਚਰਜ਼ ਯੂਨੀਅਨ ਨੇ ਮਿਡ-ਡੇਅ ਮੀਲ ਸਕੀਮ ਵਿੱਚ ਕਥਿਤ ਘਪਲੇ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਸਰਕਾਰ ਨੂੰ ਕਿਹਾ ਹੈ ਕਿ ਅਧਿਆਪਕ ਵਰਗ ਨੂੰ ਜ਼ਲੀਲ ਨਾ ਕੀਤਾ ਜਾਵੇ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਅਤੇ ਸਕੱਤਰ ਧਰਮਿੰਦਰ ਭੰਗੂ ਨੇ ਕਿਹਾ ਹੈ ਕਿ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਮੰਗੀ ਗਈ ਸੂਚਨਾ ਨੂੰ ਆਧਾਰ ਬਣਾ ਕੇ ਸਮੁੱਚੇ ਅਧਿਆਪਕ ਵਰਗ ਨੂੰ ਇਸ ਤਰ੍ਹਾਂ ਨਿਸ਼ਾਨੇ ’ਤੇ ਲੈਣਾ ਕਿਸੇ ਹੱਦ ਤੱਕ ਵੀ ਤਰਕ ਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਪੱਲਿਓਂ ਪੈਸੇ ਖ਼ਰਚ ਕੇ ਇਸ ਸਕੀਮ ਨੂੰ ਚਲਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਦੋਂ ਮਹੀਨਿਆਂ ਬੱਧੀ ਕੁਕਿੰਗ ਕਾਸਟ ਨਹੀਂ ਜਾਰੀ ਹੁੰਦੀ ਤਾਂ ਅਧਿਆਪਕ ਕੋਲੋਂ ਪੈਸੇ ਖ਼ਰਚ ਕੇ ਮਿਡ-ਡੇਅ ਮੀਲ ਸਕੀਮ ਜਾਰੀ ਰੱਖਦੇ ਹਨ। ਆਗੂਆਂ ਨੇ ਕਿਹਾ ਕਿ ਹਫ਼ਤੇ ਵਿੱਚ ਇੱਕ ਦਿਨ ਫਲ ਦੇਣ ਲਈ ਪੰਜ ਰੁਪਏ ਮਿਲਦੇ ਹਨ ਜਦੋਂਕਿ ਮੌਜੂਦਾ ਸਮੇਂ ਇੱਕ ਕੇਲਾ ਵੀ ਸੱਤ ਰੁਪਏ ਤੋਂ ਘੱਟ ਨਹੀਂ ਮਿਲਦਾ। ਪਰ ਅਧਿਆਪਕ ਵਾਧੂ ਪੈਸੇ ਆਪਣੇ ਕੋਲੋਂ ਪਾ ਕੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਆਪਕ ਵਰਗ ਨੂੰ ਗ਼ੈਰ-ਵਿਦਿਅਕ ਕੰਮ ਤੋਂ ਮੁਕਤ ਕੀਤਾ ਜਾਵੇ।

Advertisement

Advertisement
Advertisement
Author Image

Advertisement