ਸਰਕਾਰ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਹੱਲ ਕਰੇ: ਰਾਠੀ
06:28 AM Oct 17, 2024 IST
Advertisement
ਪੱਤਰ ਪ੍ਰੇਰਕ
ਮੂਨਕ, 16 ਅਕਤੂਬਰ
ਓਬੀਸੀ ਮੋਰਚਾ ਵੱਲੋਂ ਸੁਰੇਸ਼ ਰਾਠੀ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਧਰਨੇ ਮੁਜ਼ਾਹਰਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇਹ ਧਰਤੀ ਧਰਨਿਆਂ ਦੀ ਧਰਤੀ ਲੱਗਣ ਲੱਗ ਪਈ ਹੈ। ਭਾਜਪਾ ਆਗੂ, ਸੁਰੇਸ਼ ਰਾਠੀ ਨੇ ਕਿਹਾ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਕਿਸਾਨਾਂ ਦੇ ਮਸਲੇ ਅੱਜ ਦੇ ਨਹੀਂ, ਸਗੋਂ ਚਿਰ ਦੇ ਹਨ, ਜਿਨ੍ਹਾਂ ਬਾਰੇ ਸਰਕਾਰ ਹਾਲੇ ਤੱਕ ਟਾਲ-ਮਟੋਲ ਹੀ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸਲਾ ਸੁਲਝ ਸਕਦਾ ਸੀ।
Advertisement
Advertisement
Advertisement