ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਤਾਬਾਂ ਦੀ ਉਡੀਕ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ

07:25 AM May 14, 2024 IST

ਸਤਵਿੰਦਰ ਬਸਰਾ
ਲੁਧਿਆਣਾ, 13 ਮਈ
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਵਾਂ ਸੈਸ਼ਨ ਸ਼ੁਰੂ ਹੋਣ ਦੇ ਇੱਕ ਮਹੀਨੇ ਬਾਅਦ ਵੀ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀਆਂ ਕਿਤਾਬਾਂ ਨਹੀਂ ਮਿਲੀਆਂ। ਪਿਛਲੇ ਸਾਲਾਂ ਦੌਰਾਨ ਇਹ ਕਿਤਾਬਾਂ ਅਪਰੈਲ ਮਹੀਨੇ ਦੇ ਅਖੀਰ ਜਾਂ ਮਈ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਮਿਲ ਜਾਂਦੀਆਂ ਸਨ। ਡਿਪਟੀ ਡੀਈਓ ਐਲੀਮੈਂਟਰੀ ਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਸਿੱਖਿਆ ਬੋਰਡ ਵੱਲੋਂ ਹੁਣ ਤੱਕ ਜਿੰਨੀਆਂ ਕਿਤਾਬਾਂ ਆਈਆਂ, ਸਾਰੀਆਂ ਸਕੂਲਾਂ ਵਿੱਚ ਪਹੁੰਚਾ ਦਿੱਤੀਆਂ ਗਈਆਂ ਹਨ। ਨਵੀਂ ਡਿਮਾਂਡ ਭੇਜ ਦਿੱਤੀ ਗਈ ਹੈ।
ਸ਼ਹਿਰ ਦੇ 19 ਬਲਾਕਾਂ ਵਿੱਚ ਪੈਂਦੇ ਇੱਕ ਹਜ਼ਾਰ ਤੋਂ ਵੱਧ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹਰ ਸਾਲ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਸ ਸਾਲ ਭਾਵੇਂ ਨਵਾਂ ਸੈਸ਼ਨ ਅਪਰੈਲ ਮਹੀਨੇ ਤੋਂ ਸ਼ੁਰੂ ਹੋ ਗਿਆ ਹੈ ਪਰ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਾ ਮਿਲਣ ਕਰ ਕੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਕਈ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਐਸਸੀ ਅਤੇ ਬੀਸੀ ਬੱਚਿਆਂ ਨੂੰ ਸਿੱਖਿਆ ਵਿਭਾਗ ਦੇ ਭਲਾਈ ਵਿੰਗ ਅਤੇ ਬਾਕੀ ਵਿਦਿਆਰਥੀਆਂ ਨੂੰ ਐੱਸਐੱਸਏ ਰਾਹੀਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਹ ਕਿਤਾਬਾਂ ਖੇਤਰੀ ਡਿੱਪੂ ਤੋਂ ਬਲਾਕਾਂ ਵਿੱਚ ਅਤੇ ਉੱਥੋਂ ਸੈਂਟਰ ਸਕੂਲ ਵਿੱਚ ਆਉਂਦੀਆਂ ਹਨ ਜਿੱਥੋਂ ਸਕੂਲਾਂ ਵਾਲਿਆਂ ਨੂੰ ਆਪਣੇ ਪੱਧਰ ’ਤੇ ਕਿਰਾਏ ਦੇ ਪੈਸੇ ਖ਼ਰਚ ਕੇ ਲਿਆਉਣੀਆਂ ਪੈਂਦੀਆਂ ਹਨ।
ਇੱਕ ਸਕੂਲ ਮੁਖੀ ਨੇ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਤੱਕ ਕਰੀਬ 20 ਟਾਈਟਲ ਹਨ ਜਦੋਂਕਿ ਹੁਣ ਤੱਕ 11 ਕੁ ਟਾਈਟਲ ਪਹੁੰਚੇ ਹਨ। ਇੱਕ ਹੋਰ ਸਕੂਲ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ’ਚ ਪਹਿਲੀ ਅਤੇ ਦੂਜੀ ਜਮਾਤ ਦੀਆਂ ਅੰਗਰੇਜ਼ੀ ਅਤੇ ਗਣਿਤ, ਤੀਜੀ ਜਮਾਤ ਦੀਆਂ ਪੰਜਾਬੀ, ਅੰਗਰੇਜ਼ੀ ਅਤੇ ਗਣਿਤ, ਚੌਥੀ ਜਮਾਤ ਦੀ ਅੰਗਰੇਜ਼ੀ ਅਤੇ ਪੰਜਵੀਂ ਜਮਾਤ ਦੀਆਂ ਹਿੰਦੀ ਅਤੇ ਗਣਿਤ ਦੀਆਂ ਪੁਸਤਕਾਂ ਆਈਆਂ ਹਨ, ਬਾਕੀ ਅਜੇ ਬਾਕੀ ਹਨ।

Advertisement

Advertisement
Advertisement