For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਭੈਣੀ ਜੱਸਾ ਦਾ ਮੈਗਜ਼ੀਨ ਰਿਲੀਜ਼

08:01 AM Apr 05, 2024 IST
ਸਰਕਾਰੀ ਸਕੂਲ ਭੈਣੀ ਜੱਸਾ ਦਾ ਮੈਗਜ਼ੀਨ ਰਿਲੀਜ਼
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਸਕੂਲ ਦਾ ਮੈਗਜ਼ੀਨ ਰਿਲੀਜ਼ ਕਰਦੇ ਹੋਏ।
Advertisement

ਰਵਿੰਦਰ ਰਵੀ
ਬਰਨਾਲਾ, 4 ਅਪਰੈਲ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਾਲਾਨਾ ਮੈਗਜ਼ੀਨ ‘ਪ੍ਰੇਰਨਾ’ ਰਿਲੀਜ਼ ਕਰਦਿਆਂ ਕਿਹਾ ਕਿ ਸਾਹਿਤ ਇੱਕ ਕੋਮਲ ਕਲਾ ਹੈ ਜੋ ਜੀਵਨ ਵਿੱਚ ਗਿਆਨ ਤੇ ਵਿਚਾਰਾਂ ਦੇ ਤੌਰ ’ਤੇ ਸਦੀਵੀਂ ਚਾਨਣ ਮੁਨਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਖਿਆਲਾਂ ਰਾਹੀਂ ਕਲਮ ਦੀ ਮਦਦ ਨਾਲ ਜੋ ਕਾਗਜ਼ ’ਤੇ ਉੱਕਰਿਆ ਜਾਂਦਾ ਹੈ ਉਹ ਗੌਰਵਮਈ ਇਤਿਹਾਸ ਬਣ ਜਾਂਦਾ ਹੈ। ਸਕੂਲੀ ਬੱਚਿਆਂ ਲਈ ਤਾਂ ਸਾਹਿਤ ਨਾਲ ਜੁੜਣਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਤਿਆਰ ਕੀਤੇ ਜਾਣ ਵਾਲੇ ਅਜਿਹੇ ਸਾਹਿਤਕ ਸਕੂਲੀ ਮੈਗਜ਼ੀਨ ਸੁਖਾਵਾਂ ਮਾਹੌਲ ਪੈਦਾ ਕਰਦੇ ਹਨ ਜਿਸ ਨਾਲ਼ ਵਿਦਿਆਰਥੀਆਂ ਵਿੱਚ ਲਾਇਬਰੇਰੀ ਜਾਣ, ਕਿਤਾਬਾਂ ਪੜ੍ਹਨ ਅਤੇ ਮੌਲਿਕ ਰਚਨਾਵਾਂ ਵੱਲ ਰੁਚਿਤ ਹੋਣ ਦੀ ਖਿੱਚ ਪੈਦਾ ਹੁੰਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਮੁਖੀ ਚੇਤਵੰਤ ਸਿੰਘ, ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਅਤੇ ਸੰਪਾਦਕੀ ਮੰਡਲ ਦੇ ਅੰਮ੍ਰਿਤਪਾਲ ਸਿੰਘ ਨੂੰ ਮੈਗਜ਼ੀਨ ਤਿਆਰ ਕਰਨ ਤੇ ਵਧਾਈ ਦਿੱਤੀ। ਮੈਗਜ਼ੀਨ ਦੇ ਰਿਲੀਜ਼ ਹੋਣ ਮੌਕੇ ਸਕੂਲ ਦੇ ਡੀਡੀਓ ਪ੍ਰਦੀਪ ਕੁਮਾਰ ਅਤੇ ਸਕੂਲ ਮੁਖੀ ਨੇ ਕਿਹਾ ਕਿ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਜੇਕਰ ਥੋੜ੍ਹੀ ਬਹੁਤ ਸੇਧ ਦੇ ਦਿੱਤੀ ਜਾਵੇ।

Advertisement

Advertisement
Author Image

Advertisement
Advertisement
×