For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਵਕੀਲਾਂ ਵਾਲਾ ਵਿੱਚ ਬੂਟੇ ਲਾਏ

08:03 AM Jul 16, 2024 IST
ਸਰਕਾਰੀ ਸਕੂਲ ਵਕੀਲਾਂ ਵਾਲਾ ਵਿੱਚ ਬੂਟੇ ਲਾਏ
ਸਕੂਲ ਵਿੱਚ ਬੂਟੇ ਲਾਉਣ ਸਮੇਂ ਕਮੇਟੀ ਦੇ ਮੈਂਬਰ ਅਤੇ ਸਟਾਫ਼। -ਫੋਟੋ: ਨੀਲੇਵਾਲਾ
Advertisement

ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 15 ਜੁਲਾਈ
ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਐੱਨਜੀਓ ਕੋਆਰਡੀਨੇਸ਼ਨ ਕਮੇਟੀ ਜ਼ੀਰਾ ਵੱਲੋਂ ਸਕੂਲ ਦੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਦੀ ਅਗਵਾਈ ਹੇਠ 25 ਦੇ ਕਰੀਬ ਛਾਂਦਾਰ, ਫੁੱਲਦਾਰ ਅਤੇ ਫਲਦਾਰ ਬੂਟੇ ਲਾਏ ਗਏ। ਇਸ ਮੌਕੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਅਤੇ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ, ਐੱਨਜੀਓ ਕੋ-ਆਰਡੀਨੇਸ਼ਨ ਕਮੇਟੀ ਜ਼ੀਰਾ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਧਰਤੀ ਨੂੰ ਬਚਾਉਣ ਲਈ ਬੂਟੇ ਲਗਾਈਏ। ਇਸ ਮੌਕੇ ਐੱਨਜੀਓ ਕਮੇਟੀ ਮੈਂਬਰ ਸੁਰਿੰਦਰ ਸਿੰਘ ਬੇਦੀ, ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ ਜ਼ੀਰਾ, ਅਸ਼ੋਕ ਕੁਮਾਰ ਪਲਤਾ, ਓਮ ਪੁਰੀ, ਸਰਬਜੀਤ ਸਿੰਘ, ਅਰੁਨ ਕੁਮਾਰ, ਗੁਰਪਾਲ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ ਤੇ ਪਰਮਿੰਦਰ ਕੌਰ ਆਦਿ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਮਾਨਵ ਸੇਵਾ ਸੁਸਾਇਟੀ ਵੱਲੋਂ ‘ਰੁੱਖ ਲਗਾਓ, ਵਾਤਾਵਰਨ ਬਚਾਓ’ ਮੁਹਿੰਮ ਤਹਿਤ ਮਿਉਂਸਿਪਲ ਪਾਰਕ ਵਿੱਚ ਨਿੰਮ ਦੇ ਬੂਟੇ ਲਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮਹਿਮਾਨ ਭਾਜਪਾ ਆਗੂ ਅਤੇ ਸਮਾਜ ਸੇਵੀ ਨਰੇਸ਼ ਬਾਂਸਲ, ਜੀਵਨ ਬਾਂਸਲ ਤੇ ਤਰਸੇਮ ਸਿੰਘ ਨੇ ਪੌਦੇ ਲਾ ਕੇ ਕੀਤੀ। ਇਸ ਮੌਕੇ ਸੁਸਾਇਟੀ ਦੇ ਵਾਲੰਟੀਅਰਾਂ ਅਤੇ ਮੁੱਖ ਮਹਿਮਾਨਾਂ ਨੇ ਲੋਕਾਂ ਨੂੰ ਸਾਵਣ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਿੰਸ ਸ਼ਰਮਾ, ਰਵੀ ਕਾਂਤ ਗੁਪਤਾ, ਵਿੱਕੀ ਕੁਮਾਰ, ਰੋਹਿਤ ਜਿੰਦਲ, ਰੋਹਿਤ ਗਰਗ, ਅਨੁਜ ਬਾਂਸਲ ਤੇ ਕਰਨ ਗੁਪਤਾ ਨੇ ਸਹਿਯੋਗ ਦਿੱਤਾ।

Advertisement

ਮਾਨਸਾ ਵਿੱਚ 10 ਲੱਖ ਪੌਦੇ ਲਾਉਣ ਦਾ ਟੀਚਾ

ਮਾਨਸਾ: ਏਡਸੀ (ਜ) ਨਿਰਮਲ ਓਸੇਪਚਨ ਨੇ ਦੱਸਿਆ ਕਿ ਵਾਤਾਵਰਨਦ ੀ ਸ਼ੁੱਧਤਾ ਲਈ ਮਾਨਸਾ ਜ਼ਿਲ੍ਹੇ ਭਰ ’ਚ 10 ਲੱਖ ਪੌਦੇ ਲਾਏ ਜਾਣਗੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਿਰਧਾਰਤ ਟੀਚੇ ਅਨੁਸਾਰ ਪੌਦੇ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਬੰਧਤ ਵਿਭਾਗ ਨੂੰ ਨਿਰਧਾਰਤ ਟੀਚੇ ਅਨੁਸਾਰ ਪੌਦੇ ਜੰਗਲਾਤ ਵਿਭਾਗ ਪਾਸੋਂ ਪ੍ਰਾਪਤ ਕਰ ਕੇ ਜਲਦੀ ਤੋਂ ਜਲਦੀ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ-ਵੱਖ ਢੁਕਵੀਆਂ ਥਾਵਾਂ ’ਤੇ ਲਾਏ ਜਾਣ। ਇਸ ਮੌਕੇ ਐੱਸ.ਡੀ.ਐੱਮ. ਮਨਜੀਤ ਸਿੰਘ ਰਾਜਲਾ, ਨਿਤੇਸ਼ ਕੁਮਾਰ ਜੈਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕੁਸੁਮ, ਜ਼ਿਲ੍ਹਾ ਜੰਗਲਾਤ ਅਫ਼ਸਰ ਹਰਦਿਆਲ ਸਿੰਘ, ਵਣ ਰੇਂਜ ਅਫ਼ਸਰ ਸੁਖਦੇਵ ਸਿੰਘ ਤੋਂ ਇਲਾਵਾ ਬੀ.ਡੀ.ਪੀ.ਓਜ਼ ਤੇ ਅਧਿਕਾਰੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×