ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਸਰਕਾਰੀ ਸਕੂਲ ਬਡਰੁੱਖਾਂ ਦੇ ਖਿਡਾਰੀ ਛਾਏ

11:48 AM Oct 27, 2024 IST
ਖਿਡਾਰੀਆਂ ਦਾ ਸਨਮਾਨ ਕਰਨ ਮੌਕੇ ਸਰਪੰਚ, ਸਕੂਲ ਮੁਖੀ ਤੇ ਹੋਰ ਪਤਵੰਤੇ।

ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਦੇ ਖਿਡਾਰੀਆਂ ਵੱਲੋਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਬੇਹਤਰ ਪ੍ਰਦਰਸ਼ਨ ਕਰਕੇ ਓਵਰਆਲ ਟਰਾਫ਼ੀ ਸੈਟਰ ਪੁਲੀਸ ਲਾਈਨ ਸੰਗਰੂਰ ਦੀ ਝੋਲੀ ਪਾਈ ਹੈ। ਬੇਹਤਰ ਪ੍ਰਦਰਸ਼ਨ ਕਰਨ ਵਾਲੇ ਬਡਰੁੱਖਾਂ ਸਕੂਲ ਦੇ ਖਿਡਾਰੀਆਂ ਦਾ ਸਕੂਲ ’ਚ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਰਪੰਚ ਰਣਦੀਪ ਸਿੰਘ ਮਿੰਟੂ, ਮੋਹਤਬਰ ਨਿਰਮਲ ਸਿੰਘ, ਰਾਜਿੰਦਰ ਸਿੰਘ, ਰਾਜਿੰਦਰ ਪਾਲ, ਕਰਮਜੀਤ ਸਿੰਘ, ਮਾਸਟਰ ਮਹਿੰਦਰ ਸਿੰਘ, ਮਾਸਟਰ ਇੰਦਰਪਾਲ ਸਿੰਘ ਪੁੱਜੇ ਜਿੰਨ੍ਹਾਂ ਸਕੂਲ ਮੁਖੀ ਵਿਸ਼ਾਲ ਸ਼ਰਮਾ ਨਾਲ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਸਕੂਲ ਮੁਖੀ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕ ਮਨਿੰਦਰ ਪਾਲ ਅਤੇ ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਖੋ-ਖੋ ਲੜਕੇ ਪਹਿਲਾ ਸਥਾਨ, ਖੋ-ਖੋ ਕੁੜੀਆਂ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਲੜਕੇ ਤੇ ਲੜਕੀਆਂ ਦੂਜਾ ਸਥਾਨ, ਹੈਂਡਬਾਲ ਲੜਕੇ ਦੂਜਾ ਸਥਾਨ, ਲੜਕੀਆਂ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਪਹਿਲਾ ਸਥਾਨ, ਹਾਕੀ ਕੁੜੀਆਂ ਅਤੇ ਮੁੰਡੇ ਪਹਿਲਾ ਸਥਾਨ, ਫੁੱਟਬਾਲ ਕੁੜੀਆਂ ਪਹਿਲਾ ਅਤੇ ਮੁੰਡੇ ਦੂਜਾ ਸਥਾਨ, ਅਥਲੈਟਿਕਸ ਵਿੱਚੋਂ 200 ਮੀਟਰ ਅਤੇ 600 ਮੀਟਰ ਦੌੜ ਕੁੜੀਆਂ ਪਹਿਲਾ ਸਥਾਨ, 200 ਮੀਟਰ ਅਤੇ 400 ਮੀਟਰ ਮੁੰਡੇ ਤੀਜਾ ਸਥਾਨ, ਰਿਲੇਅ ਦੌੜ ਕੁੜੀਆਂ ਤੀਜਾ ਸਥਾਨ, ਰੱਸਾਕਸ਼ੀ ਦੂਜਾ ਸਥਾਨ, ਗੋਲਾ ਸੁੱਟਣ ਮੁੰਡੇ ਤੀਜਾ ਸਥਾਨ, 32 ਕਿਲੋ ਕੁਸ਼ਤੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਮੌਕੇ ਸਕੂਲ ਸਟਾਫ਼ ’ਚ ਰਾਜਬੀਰ ਕੌਰਾ, ਗੀਤਾ ਸੇਤੀਆ, ਸੁਸ਼ਮਾ ਰਾਣੀ ਮੌਜੂਦ ਸਨ।

Advertisement

Advertisement