For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ: ਚੰਨੀ

07:33 AM Jul 11, 2023 IST
ਲੋਕਾਂ ਦੇ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ  ਚੰਨੀ
ਇੰਦਰਾ ਕਲੋਨੀ ਵਿਚ ਕੰਧ ’ਤੇ ਚੜ੍ਹ ਕੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਚਰਨਜੀਤ ਸਿੰਘ ਚੰਨੀ।
Advertisement

ਚਮਕੌਰ ਸਾਹਿਬ (ਸੰਜੀਵ ਬੱਬੀ): ਪੰਜਾਬ ਭਰ ਵਿਚ ਪਿਛਲੇ ਕਈ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਸੂਬੇ ਦੇ ਲੋਕਾਂ ਦੇ ਹੋਏ ਭਾਰੀ ਨੁਕਸਾਨ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਕਿਉਂਕਿ ਸਰਕਾਰ ਨੇ ਮੌਸਮ ਵਿਭਾਗ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ਠੋਸ ਬੰਦੋਬਸਤ ਨਹੀਂ ਕੀਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਇੰਦਰਾ ਕਲੋਨੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਲੋਨੀ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਉਹ ਕਰਨਗੇ ਅਤੇ ਕਲੋਨੀ ਵਿਚੋਂ ਆਪਣੇ ਖਰਚੇ ’ਤੇ ਜੇਸੀਬੀ ਮਸ਼ੀਨਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਉਣਗੇ। ਉਨ੍ਹਾਂ ਕਲੋਨੀ ਵਿਚ ਕੰਧਾਂ ’ਤੇ ਚੜ੍ਹ ਕੇ ਘਰਾਂ ਅੰਦਰ ਵੜੇ ਪਾਣੀ ਦਾ ਜਾਇਜ਼ਾ ਵੀ ਲਿਆ। ਸ੍ਰੀ ਚੰਨੀ ਨੇ ਇੱਥੇ ਖਾਲਸਾ ਕਲੋਨੀ ਵਿੱਚ ਬੀਤੇ ਦਨਿੀਂ ਮੀਂਹ ਕਾਰਨ ਰੈਕਸ ਟੇਲਰ ਦੇ ਡਿੱਗੇ ਮਕਾਨ ਦਾ ਜਾਇਜ਼ਾ ਲੈਂਦਿਆ ਕਿਹਾ ਕਿ ਉਕਤ ਮਕਾਨ ਮਾਲਕ ਨੂੰ ਪੰਜਾਬ ਸਰਕਾਰ ਤੁਰੰਤ ਬਣਦਾ ਮੁਆਵਜ਼ਾ ਦੇਵੇ। ਉਨ੍ਹਾਂ ਕਸਬਾ ਬੇਲਾ, ਪਿੰਡ ਗੜ੍ਹੀ, ਚੌਂਤਾ, ਭੈਣੀ ਅਤੇ ਕਮਾਲਪੁਰ ਆਦਿ ਪਿੰਡਾਂ ਦਾ ਦੌਰਾ ਵੀ ਕੀਤਾ। ਸ੍ਰੀ ਚੰਨੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਅੰਦਰ ਪਿੰਡਾਂ ’ਚ ਹੋਏ ਨੁਕਸਾਨ ਦਾ ਪੀੜਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਵੇ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ, ਸਮਿਤੀ ਮੈਂਬਰ ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ, ਦਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਅਤੇ ਪੰਚ ਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×