For the best experience, open
https://m.punjabitribuneonline.com
on your mobile browser.
Advertisement

ਕਾਲਾਂਵਾਲੀ ਵਿੱਚ 270 ਕੁਇੰਟਲ ਸਰ੍ਹੋਂ ਦੀ ਸਰਕਾਰੀ ਖ਼ਰੀਦ

08:22 AM Mar 31, 2024 IST
ਕਾਲਾਂਵਾਲੀ ਵਿੱਚ 270 ਕੁਇੰਟਲ ਸਰ੍ਹੋਂ ਦੀ ਸਰਕਾਰੀ ਖ਼ਰੀਦ
ਮਜ਼ਦੂਰ ਯੂਨੀਅਨ ਦੇ ਮੈਂਬਰ ਰੋਹ ਦਾ ਪ੍ਰਗਟਾਵਾ ਕਰਦੇ ਹੋਏ।
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 30 ਮਾਰਚ
ਇੱਥੇ ਕਾਲਾਂਵਾਲੀ ਅਨਾਜ ਮੰਡੀ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ 270 ਕੁਇੰਟਲ ਸਰ੍ਹੋਂ ਦੀ ਖਰੀਦ ਕੀਤੀ ਗਈ। ਸਰਕਾਰੀ ਖਰੀਦ ਸ਼ੁਰੂ ਹੋਣ ’ਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਸਰਕਾਰ ਨੇ ਅੱਜ ਸਰ੍ਹੋਂ ਦੀ ਖਰੀਦ ਲਈ ਤਿੰਨ ਵਿਅਕਤੀਆਂ ਨੂੰ ਲੇਬਰ ਏਜੰਟ ਬਣਾਇਆ ਹੈ ਜਦਕਿ ਇਸ ਤੋਂ ਇਲਾਵਾ ਏਜੰਟ ਬਣਨ ਲਈ ਅਰਜ਼ੀਆਂ ਆ ਰਹੀਆਂ ਹਨ। ਹੈਫੇਡ ਸੁਸਾਇਟੀ ਦੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੈਫੇਡ ਵੱਲੋਂ ਸਰ੍ਹੋਂ ਦੀ ਖਰੀਦ ਬੀਤੇ ਕੱਲ੍ਹ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਲੇਬਰ ਏਜੰਟ ਬਣਾਉਣ ਦਾ ਕੰਮ ਕੀਤਾ ਗਿਆ, ਜਿਸ ਤਹਿਤ ਤਿੰਨ ਲੇਬਰ ਏਜੰਟ ਬਣਾਏ ਗਏ ਹਨ। ਸਰ੍ਹੋਂ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਸਰ੍ਹੋਂ ਦੀ ਫਸਲ 4600 ਤੋਂ 5000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਿੱਜੀ ਵਪਾਰੀਆਂ ਨੂੰ ਵੇਚਣੀ ਪਈ ਅਤੇ ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ 5650 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੁਰਾਣੀ ਦਾਣਾ ਮੰਡੀ ਵਿੱਚ ਹੀ ਸਰ੍ਹੋਂ ਦੀ ਖਰੀਦ ਕੀਤੀ ਜਾ ਰਹੀ ਹੈ।

Advertisement

ਕਮਿਸ਼ਨ ਏਜੰਟਾਂ ਰਾਹੀਂ ਖਰੀਦ ਕਰਨ ਦੀ ਮੰਗ

ਅਨਾਜ ਮੰਡੀ ਮਜ਼ਦੂਰ ਯੂਨੀਅਨ ਕਾਲਾਂਵਾਲੀ ਨੇ ਹੈਫੇਡ ਸੁਸਾਇਟੀ ਵੱਲੋਂ ਸਰ੍ਹੋਂ ਦੀ ਸਿੱਧੀ ਖਰੀਦ ’ਤੇ ਗੁੱਸਾ ਜ਼ਾਹਰ ਕਰਦਿਆਂ ਕਮਿਸ਼ਨ ਏਜੰਟਾਂ ਰਾਹੀਂ ਖਰੀਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅਨਾਜ ਮੰਡੀ ਦੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਯੂਨੀਅਨ ਦੇ ਪ੍ਰਧਾਨ ਮੁਕੇਸ਼ ਕੁਮਾਰ ਅਤੇ ਸੁਖਦੇਵ ਡਾਬਲਾ ਨੇ ਦੱਸਿਆ ਕਿ ਸਰ੍ਹੋਂ ਦੀ ਸਰਕਾਰੀ ਖਰੀਦ ਹੈਫੇਡ ਸੁਸਾਇਟੀ ਰਾਹੀਂ ਲੇਬਰ ਏਜੰਟਾਂ ਦੁਆਰਾ ਕੀਤੀ ਜਾਂਦੀ ਹੈ, ਸਰ੍ਹੋਂ ਦੀ ਖਰੀਦ ਲਈ ਸੁਸਾਇਟੀ ਵੱਲੋਂ ਹੈਂਡਲਿੰਗ ਲੇਬਰ ਏਜੰਟ ਨਿਯੁਕਤ ਕੀਤੇ ਜਾਂਦੇ ਹਨ। ਸਰ੍ਹੋਂ ਦੀ ਸਾਰੀ ਮੰਡੀ ਵਿੱਚ ਵੰਡ ਕੀਤੀ ਜਾਂਦੀ ਹੈ, ਪੰਜ ਤੋਂ ਸੱਤ ਏਜੰਟਾਂ ਨੂੰ ਖਰੀਦ ਲਈ ਨਿਯੁਕਤ ਕੀਤਾ ਜਾਂਦਾ ਹੈ, ਜੋ ਨਾਮਾਤਰ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ’ਚ ਦਿੱਕਤ ਆਉਂਦੀ ਹੈ ਅਤੇ ਮਜ਼ਦੂਰਾਂ ’ਤੇ ਵੀ ਕੰਮ ਦਾ ਬੋਝ ਪੈਂਦਾ ਹੈ। ਇਸ ਮੌਕੇ ਸੰਨੀ ਕੁਮਾਰ, ਪੱਪੂ ਰਾਮ, ਬਾਘਾ ਰਾਮ, ਭੋਲਾ ਸਿੰਘ ਤੇ ਰਾਜੂ ਆਦਿ ਮੈਂਬਰ ਹਾਜ਼ਰ ਸਨ।

Advertisement
Author Image

sanam grng

View all posts

Advertisement
Advertisement
×