For the best experience, open
https://m.punjabitribuneonline.com
on your mobile browser.
Advertisement

ਭਾਰਤ ਸਰਕਾਰ ਵੱਲੋਂ 10 ਹਜ਼ਾਰ ਸਿੱਖ ਬੱਚਿਆਂ ਨੂੰ ਹੁਨਰ ਸਿਖਲਾਈ ਕੋਰਸ ਕਰਵਾਉਣ ਦਾ ਫ਼ੈਸਲਾ

09:15 AM Mar 17, 2024 IST
ਭਾਰਤ ਸਰਕਾਰ ਵੱਲੋਂ 10 ਹਜ਼ਾਰ ਸਿੱਖ ਬੱਚਿਆਂ ਨੂੰ ਹੁਨਰ ਸਿਖਲਾਈ ਕੋਰਸ ਕਰਵਾਉਣ ਦਾ ਫ਼ੈਸਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਭਾਰਤ ਸਰਕਾਰ ਨੇ 10 ਹਜ਼ਾਰ ਸਿੱਖ ਬੱਚਿਆਂ ਨੂੰ ਹੁਨਰ ਸਿਖਲਾਈ ਕੋਰਸ ਕਰਵਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸਿੱਖ ਬੱਚਿਆਂ ਨੂੰ ਸਰਕਾਰੀ ਪ੍ਰੋਗਰਾਮ ਅਨੁਸਾਰ ਹੁਨਰ ਸਿੱਖਿਆ ਦੇਣ ਲਈ ਭਾਰਤ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਚੁਣਿਆ ਹੈ। ਇਸ ਫੈਸਲੇ ਦੀ ਬਦੌਲਤ ਸਿੱਖ ਬੱਚਿਆਂ ਨੂੰ ਵੱਧ ਤੋਂ ਵੱਧ ਮੁਹਾਰਤੀ ਤਾਲੀਮ ਮਿਲ ਸਕੇਗੀ। ਕੇਂਦਰ ਸਰਕਾਰ ਨੇ ਐਲਾਨ ਕਰ ਕੇ ਵਿਸ਼ੇਸ਼ ਪੈਕੇਜ ਦਿੱਲੀ ਕਮੇਟੀ ਰਾਹੀਂ ਯੂਨੀਵਰਸਿਟੀ ਤੇ ਕਾਲਜਾਂ ਨੂੰ ਦੇਣ ਦੀ ਗੱਲ ਕੀਤੀ ਹੈ ਤੇ ਗੁਰਮੁਖੀ ਲਿਪੀ ਦੇ ਕੇਂਦਰ ਖੋਲ੍ਹਣ ਦੀ ਗੱਲ ਕੀਤੀ ਹੈ। ਆਨਲਲਾਈਨ ਰਜਿਸਟਰੇਸ਼ਨ ਕਰ ਕੇ ਗੁਰਮੁਖੀ ਲਿਪੀ ਦਾ ਪ੍ਰਸਾਰ ਤੇ ਪ੍ਰਚਾਰ ਕੀਤਾ ਜਾਵੇਗਾ। 10 ਹਜ਼ਾਰ ਬੱਚਿਆਂ ਨੂੰ ਮੁਹਾਰਤੀ ਸਿੱਖਿਆ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦਾ ਲਾਭ ਨੌਜਵਾਨ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਹਾਸਲ ਲੈਣਗੇ ਤਾਂ ਇਸ ਨਾਲ ਨੌਜਵਾਨ ਸਵੈ ਰੁਜ਼ਗਾਰ ਪ੍ਰਤੀ ਆਕਰਸ਼ਤ ਹੋਣਗੇ। ਜਿਹੜੇ ਬੱਚੇ ਸਿੱਖਿਆ ਵਿਚ ਨਹੀਂ ਜਾਂਦੇ ਖਾਸ ਤੌਰ ’ਤੇ ਸਿਕਲੀਗਰ ਭਰਾ ਜਿਨ੍ਹਾਂ ਦੇ ਬੱਚਿਆਂ ਦਾ ਵਿਦਿਆ ਵਿਚ ਦਿਲਚਸਪੀ ਘੱਟ ਹੈ ਪਰ ਪ੍ਰੋਫੈਸ਼ਨਲੀ ਉਹ ਪੂਰੇ ਸਿਖ਼ਰ ’ਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਇਸ ਕਾਰਜ ਲਈ ਸੇਵਾਵਾਂ ਲਈਆਂ ਜਾਣਗੀਆਂ। ਦਿੱਲੀ ਕਮੇਟੀ ਵੱਲੋਂ ਕਿਹਾ ਗਿਆ ਕਿ ਪਲੇਸਮੈਂਟ ਵਾਸਤੇ ‘ਐਪ’ ਕਮੇਟੀ ਆਉਣ ਵਾਲੇ ਸਮੇਂ ਵਿਚ ਸ਼ੁਰੂ ਕਰੇਗੀ ਜਿਸ ਰਾਹੀਂ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ। ਕੌਮੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਇਸ ਕੋਰਸ ਵਿੱਚ ਦਿਲਚਸਪੀ ਦਿਖਾਈ ਗਈ ਸੀ, ਜਿਸ ਦਾ ਐਲਾਨ ਕੁਝ ਦਿਨ ਪਹਿਲਾਂ ਹੋ ਚੁੱਕਾ ਹੈ

Advertisement

Advertisement
Author Image

sukhwinder singh

View all posts

Advertisement
Advertisement
×