ਖਿਡਾਰੀਆਂ ਨੂੰ ਸਹੂਲਤਾਂ ਦੇ ਰਹੀ ਹੈ ਸਰਕਾਰ: ਚੱਢਾ
ਪੱਤਰ ਪ੍ਰੇਰਕ
ਘਨੌਲੀ, 11 ਅਗਸਤ
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ੇ ਤੋਂ ਦੂਰ ਰੱਖਣ ਦੇ ਮਕਸਦ ਨਾਲ ਚਲਾਈ ‘ਤੰਦਰੁਸਤੀ ਦਾ ਸੁਨੇਹਾ’ ਮੁਹਿੰਮ ਅਧੀਨ ਅੱਜ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅੱਜ ਸਵੇਰੇ ਡੀਐੱਸਪੀ ਅਜੇ ਠਾਕੁਰ ਅਤੇ ਗਾਇਕ ਅਲਫਾਜ਼ ਸਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ ਵਿੱਚ ਪਹੁੰਚੇ। ਇਸ ਮੌਕੇ ਬੱਚਿਆਂ ਦੀ 100 ਮੀਟਰ ਦੌੜ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਤੇ ਬਜ਼ੁਰਗਾਂ ਦੀ ਦੌੜ ਕਰਵਾਈ ਗਈ। ਜੇਤੂਆਂ ਦਾ ਸਨਮਾਨ ਕੀਤਾ ਗਿਆ। ਸ੍ਰੀ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ ਹਲਕਾ ਰੂਪਨਗਰ ਦੇ ਪਿੰਡਾਂ ਵਿੱਚ ਖਿਡਾਰੀਆਂ ਦੀ ਸਹੂਲਤ ਲਈ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਸ੍ਰੀ ਠਾਕੁਰ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ। ਇਸ ਮੌਕੇ ਗਾਇਕ ਅਲਫਾਜ਼ ਨੇ ਨੌਜਵਾਨਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕੁਦਰਤ ਦੇ ਬੰਦੇ ਗਰੁੱਪ ਦੇ ਸੰਚਾਲਕ ਵਿੱਕੀ ਧੀਮਾਨ, ਐਡਵੋਕੇਟ ਵਿਕਾਸ ਵਰਮਾ, ਵਿੱਕੀ ਦਸਮੇਸ਼ ਨਗਰ, ਨੰਦ ਸਿੰਘ ਅਵਾਨਕੋਟ, ਪਵਨ ਨੇਗੀ, ਜਗਤਾਰ ਸਿੰਘ ਰਾਏਪੁਰ ਮੁੰਨੇ, ਗੁਰਚਰਨ ਸਿੰਘ ਸਰਪੰਚ, ਗੁਰਜੀਤ ਸਿੰਘ, ਫੁਟਬਾਲ ਕੋਚ ਮੌਂਟੀ, ਕੁਲਦੀਪ ਸਿੰਘ ਜੇਈ ਆਦਿ ਹਾਜ਼ਰ ਸਨ।