ਸਰਕਾਰੀ ਹਸਪਤਾਲ ਦੀ ਓਪੀਡੀ ਦਾ ਸਮਾਂ ਬਦਲਿਆ
12:10 PM Nov 06, 2024 IST
ਪੰਚਕੂਲਾ: ਸੈਕਟਰ-6 ਦੇ ਸਿਵਲ ਹਸਪਤਾਲ ਵਿੱਚ ਸਰਦੀਆਂ ਦਾ ਸਮਾਂ ਲਾਗੂ ਕਰ ਦਿੱਤਾ ਗਿਆ ਹੈ। ਓਪੀਡੀ ਦਾ ਸਮਾਂ ਸ਼ਾਮ ਨੂੰ ਇੱਕ ਘੰਟਾ ਵਧਾ ਦਿੱਤਾ ਗਿਆ ਹੈ। ਪੰਚਕੂਲਾ ਜ਼ਿਲ੍ਹਾ ਸਿਵਲ ਹਸਪਤਾਲ ਸੈਕਟਰ-6 ਦੇ ਪੀਐਮਓ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਸਵੇਰੇ 9 ਤੋਂ ਸ਼ਾਮ 8 ਵਜੇ ਤੱਕ ਓਪੀਡੀ ਖੁੱਲ੍ਹੀ ਰਹੇਗੀ। ਰਜਿਸਟ੍ਰੇਸ਼ਨ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਸ਼ਾਮ ਦੀ ਓਪੀਡੀ ਦੁਪਹਿਰ 3 ਤੋਂ ਰਾਤ 8 ਵਜੇ ਤੱਕ ਚੱਲੇਗੀ। ਬੱਚਿਆਂ ਦੀ ਓਪੀਡੀ, ਗਾਇਨੀਕੋਲੋਜੀ ਅਤੇ ਐਮਡੀ ਮੈਡੀਸਨ ਦੀ ਓਪੀਡੀ ਸ਼ਾਮ ਨੂੰ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੁਖਾਰ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਹ ਫੈਸਲਾ ਓਪੀਡੀ ਵਿੱਚ ਲਗਾਤਾਰ ਵੱਧ ਰਹੇ ਮਰੀਜ਼ਾਂ ਕਾਰਨ ਲਿਆ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement