ਸਰਕਾਰੀ ਹਾਈ ਸਕੂਲ ਝੰਜੋਟੀ ਬਣਿਆ ਓਵਰਆਲ ਚੈਂਪੀਅਨ
ਪੱਤਰ ਪ੍ਰੇਰਕ
ਮਜੀਠਾ, 31 ਜੁਲਾਈ
ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਸਰਕਾਰੀ ਹਾਈ ਸਕੂਲ ਝੰਜੋਟੀ ਅਜਨਾਲਾ ਜ਼ੋਨ ਵਿੱਚੋਂ ਓਵਰਆਲ ਚੈਂਪੀਅਨ ਰਿਹਾ ਹੈ। ਮੁੱਖ ਅਧਿਆਪਕਾ ਮੈਡਮ ਅਮਨਦੀਪ ਕੌਰ ਬਾਜਵਾ ਸਕੂਲ ਇੰਚਾਰਜ ਸਰਦਾਰ ਭੁਪਿੰਦਰ ਸਿੰਘ ਸਮੂਹ ਸਟਾਫ਼ ਪ੍ਰਦੀਪ ਸਿੰਘ ਸਰੀਰਕ ਸਿੱਖਿਆ ਅਧਿਆਪਕ (ਕਬੱਡੀ ਕੋਚ) ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਝੰਜੋਟੀ ਦੀਆਂ ਰੱਸਾਕੱਸ਼ੀ ਟੀਮਾਂ ਨੇ ਜ਼ੋਨਲ ਟੂਰਨਾਮੈਂਟ ਵਿੱਚ ਲੜਕੀਆਂ ਦੇ ਅੰਡਰ 14 ਸਾਲ ਵਿੱਚ ਪਹਿਲਾ, ਅੰਡਰ 17 ਸਾਲ ਵਿੱਚ ਦੂਸਰਾ ਸਥਾਨ ਰੱਸਾਕੱਸ਼ੀ ਮੁਕਾਬਲਿਆਂ ਵਿੱਚ 14 ਸਾਲ ਉਮਰ ਵਰਗ ਵਿੱਚ ਲੜਕਿਆਂ ਨੇ ਦੂਸਰਾ ਅਤੇ 17 ਸਾਲ ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ 14 ਸਾਲ ਵਿੱਚ ਪਹਿਲਾ ਸਥਾਨ, ਅੰਡਰ 17 ਸਾਲ ’ਚ ਦੂਸਰਾ ਅਤੇ ਅੰਡਰ 19 ਸਾਲ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਅੰਡਰ 19 ਸਾਲ ਵਰਗ ਵਿੱਚ ਦੂਸਰਾ, ਅੰਡਰ 17 ਸਾਲ ’ਚ ਤੀਸਰਾ ਅਤੇ ਅੰਡਰ 14 ਸਾਲ ’ਚ ਦੂਸਰਾ ਸਥਾਨ ਹਾਸਲ ਕੀਤਾ।