For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕੰਨਿਆ ਕਾਲਜ ਦਾ ਲੈਕਚਰਾਰ ਬਰਖ਼ਾਸਤ

08:32 AM Apr 10, 2024 IST
ਸਰਕਾਰੀ ਕੰਨਿਆ ਕਾਲਜ ਦਾ ਲੈਕਚਰਾਰ ਬਰਖ਼ਾਸਤ
ਚਰਨਦਾਸ ਪਵਾਰ ਨੂੰ ਜੂਸ ਪਿਲਾ ਕੇ ਧਰਨਾ ਖਤਮ ਕਰਵਾਉਂਦੇ ਹੋਏ ਪ੍ਰਿੰਸੀਪਲ ਰਾਮ ਨਿਵਾਸ।
Advertisement

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 9 ਅਪਰੈਲ
ਇਥੋਂ ਦੇ ਸਰਕਾਰੀ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੇ ਵਟਸਐਪ ਗਰੁੱਪ ’ਚ ਅਸ਼ਲੀਲ ਵੀਡੀਓ ਦਾ ਲਿੰਕ ਭੇਜਣ ਦੇ ਮਾਮਲੇ ’ਚ ਲੈਕਚਰਰ ਨੂੰ ਅੱਜ ਕਾਲਜ ਪ੍ਰਸ਼ਾਸਨ ਨੇ ਬਰਖਾਸਤ ਕਰ ਦਿੱਤਾ। ਇਹ ਮਾਮਲਾ ਪਿਛਲੇ ਦੋ ਹਫਤਿਆਂ ਤੋਂ ਸੁਰਖੀਆਂ ਵਿੱਚ ਛਾਇਆ ਹੋਇਆ ਸੀ। ਉਥੇ ਹੀ ਕਾਲਜ ਪ੍ਰਿੰਸੀਪਲ ਰਾਮਨਿਵਾਸ ਯਾਦਵ ਨੇ ਕਾਲਜ ਸਾਹਮਣੇ ਧਰਨੇ ’ਤੇ ਬੈਠੇ ਸਮਾਜ ਸੇਵੀ ਡਾਕਟਰ ਚਰਨਦਾਸ ਪਵਾਰ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਧਰਨਾ ਖ਼ਤਮ ਕਰਵਾਇਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਲਜ ਦੇ ਪੱਤਰਕਾਰੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਲੈਕਚਰਰ ਜਤਿੰਦਰ ਕੁਮਾਰ ਨੇ ਉਨ੍ਹਾਂ ਦੇ ਇੱਕ ਵਟਸਐਪ ਗਰੁੱਪ ਵਿੱਚ ਅਸ਼ਲੀਲ ਵੀਡੀਓ ਦਾ ਲਿੰਕ ਭੇਜਿਆ ਹੈ। ਇਸ ਮਾਮਲੇ ਵਿੱਚ ਪ੍ਰਿੰਸੀਪਲ ਰਾਮਨਿਵਾਸ ਯਾਦਵ ਉੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ, ਜਿਨ੍ਹਾਂ ਨੇ ਲੈਕਚਰਾਰ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਧਰਨਾ ਖ਼ਤਮ ਕਰਨ ਦੇ ਬਾਅਦ ਸਮਾਜ ਸੇਵੀ ਪਵਾਰ ਨੇ ਕਿਹਾ ਕਿ ਬੇਇਨਸਾਫੀ ਖ਼ਿਲਾਫ਼ ਸ਼ੁਰੂ ਕੀਤਾ ਅੰਦੋਲਨ ਅੱਜ ਨਿਆਂ ਹਾਸਲ ਕਰਕੇ ਸਫਲ ਹੋਇਆ ਹੈ।
ਇਸ ਮਾਮਲੇ ਵਿੱਚ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਉਹ ਕਾਲਜ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਵਾਗਤ ਕਰਦੀਆਂ ਹਾਂ। ਅਜਿਹੇ ਘਟੀਆ ਸੋਚ ਦੇ ਲੋਕਾਂ ’ਤੇ ਤੁਰੰਤ ਕਰਵਾਈ ਹੋਣੀ ਚਾਹੀਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×