For the best experience, open
https://m.punjabitribuneonline.com
on your mobile browser.
Advertisement

ਚੋਣਵੇਂ ਕਾਰੋਬਾਰੀਆਂ ਵੱਲ ਜਾ ਰਹੇ ਨੇ ਸਰਕਾਰੀ ਫੰਡ: ਰਾਹੁਲ

07:29 AM Feb 13, 2024 IST
ਚੋਣਵੇਂ ਕਾਰੋਬਾਰੀਆਂ ਵੱਲ ਜਾ ਰਹੇ ਨੇ ਸਰਕਾਰੀ ਫੰਡ  ਰਾਹੁਲ
ਕੋਰਬਾ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਕੱਢਦੇ ਹੋਏ ਰਾਹੁਲ ਗਾਂਧੀ। -ਫੋਟੋ: ਏਐੱਨਆਈ
Advertisement

* ਲੋਕਾਂ ਨੂੰ ਮੋਬਾਈਲ ਫੋਨ ਤੋਂ ਦੂਰੀ ਬਣਾਉਣ ਦੀ ਕੀਤੀ ਅਪੀਲ

Advertisement

ਕੋਰਬਾ, 12 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਚੋਣਵੇਂ ਕਾਰੋਬਾਰੀਆਂ ਨੂੰ ਫੰਡ ਦਿੱਤੇ ਜਾ ਰਹੇ ਹਨ ਜਦਕਿ ਗਰੀਬਾਂ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਛੱਤੀਸਗੜ੍ਹ ਦੇ ਸੀਤਾਮੜੀ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਲੋਕਾਂ ਨੂੰ ਜਾਗਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੈਸੇ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਜਾਤੀ ਜਨਗਣਨਾ ਕਰਾਉਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਪੱਛੜੇ ਵਰਗਾਂ, ਦਲਿਤਾਂ ਅਤੇ ਆਦਿਵਾਸੀਆਂ ਦੀ ਨੁਮਾਇੰਦਗੀ ਸਿਖਰਲੀਆਂ 200 ਕੰਪਨੀਆਂ ’ਚ ਨਾ ਹੋਣ ’ਤੇ ਚਿੰਤਾ ਜਤਾਈ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਦੇਸ਼ ਦੀ ਕਮਾਈ ’ਤੇ ਕਬਜ਼ਾ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਵਰਗੇ ਪ੍ਰੋਗਰਾਮਾਂ ’ਚ ਸਿਰਫ਼ ਉੱਘੀਆਂ ਹਸਤੀਆਂ ਹੀ ਨਜ਼ਰ ਆਉਂਦੀਆਂ ਹਨ। ‘ਕੀ ਤੁਸੀਂ ਰਾਮ ਮੰਦਰ ਦੇ ਉਦਘਾਟਨ ਸਮੇਂ ਕਿਸੇ ਗਰੀਬ, ਮਜ਼ਦੂਰ, ਬੇਰੁਜ਼ਗਾਰ ਜਾਂ ਛੋਟੇ ਕਾਰੋਬਾਰੀ ਨੂੰ ਦੇਖਿਆ ਸੀ। ਮੈਨੂੰ ਤਾਂ ਸਿਰਫ਼ ਅਡਾਨੀ ਜੀ, ਅੰਬਾਨੀ ਜੀ, ਅਮਿਤਾਭ ਬੱਚਨ, ਐਸ਼ਵਰਿਆ ਰਾਏ ਅਤੇ ਹੋਰ ਵੱਡੇ ਕਾਰੋਬਾਰੀ ਹੀ ਨਜ਼ਰ ਆਏ ਸਨ। ਅਡਾਨੀ ਜੀ, ਅੰਬਾਨੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਡੇ ਬਿਆਨ ਦੇ ਰਹੇ ਸਨ।’ ਅਡਾਨੀ ਅਤੇ ਅੰਬਾਨੀ ਵਰਗੇ ਕਾਰਪੋਰੇਟਾਂ ’ਤੇ ਚੀਨੀ ਵਸਤਾਂ ਦੀ ਵਿਕਰੀ ਤੋਂ ਮੁਨਾਫ਼ਾ ਕਮਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਆਗੂ ਨੇ ਇਸ ਨੂੰ ਆਰਥਿਕ ਅਨਿਆਂ ਦਾ ਨਾਮ ਦਿੱਤਾ। ਮੀਡੀਆ ’ਤੇ ਕੁਝ ਖਾਸ ਵਿਅਕਤੀਆਂ ਉਪਰ ਧਿਆਨ ਕੇਂਦਰਤ ਕਰਨ ਦਾ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਅਕਸਰ ਖੁੱਡੇ ਲਾ ਦਿੱਤਾ ਜਾਂਦਾ ਹੈ। ‘ਤੁਸੀਂ ਮੈਨੂੰ ਪੁੱਛੋਗੇ ਕਿ ਮੇਰਾ ਭਾਸ਼ਨ ਮੀਡੀਆ ’ਚ ਕਿਉਂ ਨਹੀਂ ਦਿਖਾਇਆ ਜਾਂਦਾ ਹੈ। ਮੀਡੀਆ ’ਚ 24 ਘੰਟੇ ਮੋਦੀ, ਅੰਬਾਨੀ, ਅਡਾਨੀ ਅਤੇ ਰਾਮਦੇਵ ਹੀ ਨਜ਼ਰ ਆਉਣਗੇ ਕਿਉਂਕਿ ਮੈਂ ਤਾਂ ਖਾਸ ਮੁੱਦਿਆਂ ’ਤੇ ਹੀ ਗੱਲ ਕਰਦਾ ਹਾਂ।’ ਉਨ੍ਹਾਂ ਦਾਅਵਾ ਕੀਤਾ ਕਿ ਲੋਕ ‘ਜੈ ਸ੍ਰੀ ਰਾਮ’ ਦੇ 24 ਘੰਟੇ ਨਾਅਰੇ ਲਗਾ ਕੇ ਨੁਕਸਾਨ ਝੱਲ ਲੈਂਦੇ ਹਨ ਪਰ ਲੋਕਾਂ ਦਾ ਪੈਸਾ ਰੋਜ਼ਾਨਾ ਖੋਹਿਆ ਜਾ ਰਿਹਾ ਹੈ ਅਤੇ ਉਹ ਭੁੱਖ ਨਾਲ ਮਰ ਰਹੇ ਹਨ। ਕਾਂਗਰਸ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਫੋਨਾਂ ਤੋਂ ਆਪਣਾ ਧਿਆਨ ਹਟਾਉਣ। -ਪੀਟੀਆਈ

Advertisement

ਰਾਹੁਲ ਨੇ ਬੰਗਾਲ ’ਚ ਮਗਨਰੇਗਾ ਵਰਕਰਾਂ ਦੀ ਮਾੜੀ ਹਾਲਤ ’ਤੇ ਮੋਦੀ ਨੂੰ ਪੱਤਰ ਲਿਖਿਆ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ’ਚ ਮਗਨਰੇਗਾ ਵਰਕਰਾਂ ਦੇ ਮਾੜੇ ਹਾਲਾਤ ਨੂੰ ਬਿਆਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਬਕਾਇਆ ਮਜ਼ਦੂਰੀ ਦੇ ਭੁਗਤਾਨ ਲਈ ਕੇਂਦਰੀ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਪੱਤਰ ’ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਜਦੋਂ ਉਹ ਬੰਗਾਲ ਗਏ ਸਨ ਤਾਂ ‘ਪਸ਼ਚਿਮ ਬੰਗ ਖੇਤ ਮਜ਼ਦੂਰ ਸਮਿਤੀ’ ਨੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ 10 ਫਰਵਰੀ ਨੂੰ ਲਿਖੇ ਪੱਤਰ ’ਚ ਇਹ ਵੀ ਦਾਅਵਾ ਕੀਤਾ ਕਿ 2021-22 ’ਚ ਮਗਨਰੇਗਾ ਤਹਿਤ ਕੰਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ 75 ਲੱਖ ਸੀ ਜੋ 2023-24 ’ਚ ਘੱਟ ਕੇ 8 ਹਜ਼ਾਰ ਰਹਿ ਗਈ। ਉਨ੍ਹਾਂ ਕਿਹਾ ਕਿ ਸਮਾਜਿਕ, ਸਿਆਸੀ ਅਤੇ ਆਰਥਿਕ ਨਿਆਂ ਬਰਕਰਾਰ ਰੱਖਣ ਲਈ ਸਿਆਸੀ ਮਤਭੇਦਾਂ ਤੋਂ ਉਪਰ ਉੱਠ ਕੇ ਕੰਮ ਕਰਨਾ ਸਾਰਿਆਂ ਦਾ ਫਰਜ਼ ਹੈ ਅਤੇ ਸਰਕਾਰ ਮਗਨਰੇਗਾ ਵਰਕਰਾਂ ਲਈ ਫੰਡ ਛੇਤੀ ਤੋਂ ਛੇਤੀ ਰਿਲੀਜ਼ ਕਰੇ। -ਪੀਟੀਆਈ

ਪੱਛਮੀ ਯੂਪੀ ਨਹੀਂ ਜਾਵੇਗੀ ਰਾਹੁਲ ਦੀ ਯਾਤਰਾ

ਲਖਨਊ: ਕਾਗਰਸ ਆਗੂ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ’ਚ ਭਾਰਤ ਜੋੜੋ ਨਿਆਏ ਯਾਤਰਾ ’ਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਉਹ ਪੰਜ ਦਿਨ ਬਚਾਉਂਦਿਆਂ ਸੂਬੇ ਦੇ ਪੱਛਮੀ ਹਿੱਸੇ ’ਚ ਨਹੀਂ ਜਾਣਗੇ। ਯੂਪੀ ਕਾਂਗਰਸ ਦੇ ਤਰਜਮਾਨ ਅੰਸ਼ੂ ਅਵਸਥੀ ਨੇ ਕਿਹਾ ਕਿ ਸੂਬੇ ’ਚ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਹੋਣ ਕਾਰਨ ਯਾਤਰਾ ’ਚ ਕਟੌਤੀ ਕੀਤੀ ਗਈ ਹੈ। ਇਹ ਫ਼ੈਸਲਾ ਉਦੋਂ ਲਿਆ ਗਿਆ ਹੈ ਜਦੋਂ ਜੈਅੰਤ ਚੌਧਰੀ ਦੀ ਅਗਵਾਈ ਹੇਠਲੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਹੱਥ ਮਿਲਾਉਣ ਦੇ ਚਰਚੇ ਹਨ। ਇਸ ਤੋਂ ਪਹਿਲਾਂ ਰਾਹੁਲ ਦੀ ਯਾਤਰਾ ਨੇ 16 ਤੋਂ 26 ਫਰਵਰੀ ਤੱਕ ਯੂਪੀ ’ਚ ਰਹਿਣਾ ਸੀ ਪਰ ਹੁਣ ਇਹ 21 ਫਰਵਰੀ ਨੂੰ ਹੀ ਖ਼ਤਮ ਹੋ ਜਾਵੇਗੀ ਅਤੇ ਉਥੋਂ ਮੱਧ ਪ੍ਰਦੇਸ਼ ’ਚ ਦਾਖ਼ਲ ਹੋਵੇਗੀ। -ਪੀਟੀਆਈ

Advertisement
Author Image

joginder kumar

View all posts

Advertisement