For the best experience, open
https://m.punjabitribuneonline.com
on your mobile browser.
Advertisement

ਸਰਕਾਰ ਤਕਨੀਕੀ ’ਵਰਸਿਟੀ ਦਾ ਵੀਸੀ ਲਾਉਣਾ ਭੁੱਲੀ: ਸਿੱਧੂ

07:21 AM May 04, 2024 IST
ਸਰਕਾਰ ਤਕਨੀਕੀ ’ਵਰਸਿਟੀ ਦਾ ਵੀਸੀ ਲਾਉਣਾ ਭੁੱਲੀ  ਸਿੱਧੂ
Advertisement

ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ’ਚ ਉਪ ਕੁਲਪਤੀ ਦੀ ਤਾਇਨਾਤੀ ਨਾ ਕਰਨ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੀ ਸਿੱਖਿਆ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਕੀ ਉਕਤ ’ਵਰਸਿਟੀ ਦਾ ਉਪ ਕੁਲਪਤੀ ਲਾਉਣਾ ਭੁੱਲ ਗਈ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 800 ਦੇ ਕਰੀਬ ਪੰਜਾਬ ਦੇ ਤਕਨੀਕੀ ਕਾਲਜਾਂ ਦਾ ਜ਼ਿੰਮਾ ਸੰਭਾਲਣ ਵਾਲੀ ਇਸ ਵੱਕਾਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਲਾਉਣ ਵਾਲੀ ਫ਼ਾਈਲ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਮੇਜ਼ ’ਤੇ ਪਈ ਹੈ ਪਰ ਉਨ੍ਹਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਯੂਨੀਵਰਸਿਟੀ ਲੰਮੇ ਸਮੇਂ ਤੋਂ ਬਿਨਾਂ ਰੈਗੂਲਰ ਵੀਸੀ ਦੇ ਕੰਮ ਕਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×