For the best experience, open
https://m.punjabitribuneonline.com
on your mobile browser.
Advertisement

ਇਸ਼ਤਿਹਾਰੀ ਬੋਰਡਾਂ ਨਾਲ ਸਰਕਾਰ ਨਹੀਂ ਚੱਲਦੀ: ਅੰਮ੍ਰਤਿਾ ਵੜਿੰਗ

11:01 AM Nov 03, 2023 IST
ਇਸ਼ਤਿਹਾਰੀ ਬੋਰਡਾਂ ਨਾਲ ਸਰਕਾਰ ਨਹੀਂ ਚੱਲਦੀ  ਅੰਮ੍ਰਤਿਾ ਵੜਿੰਗ
ਬਠਿੰਡਾ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅੰਮ੍ਰਤਿਾ ਵੜਿੰਗ। -ਫੋਟੋ: ਸ਼ਗਨ ਕਟਾਰੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਤਿਾ ਵੜਿੰਗ ਅੱਜ ਪੰਜਾਬ ਸਰਕਾਰ ’ਤੇ ਰੱਜ ਕੇ ਵਰ੍ਹੇ। ਉਨ੍ਹਾਂ ਸਰਕਾਰ ਨੂੰ ਸੰਬੋਧਨ ਹੋ ਕਿ ਕਿਹਾ ਕਿ ਥਾਂ-ਥਾਂ ਫਲੈਕਸ ਲਾਉਣ ਅਤੇ ਇਸ਼ਤਿਹਾਰਾਂ ਨਾਲ ਸਰਕਾਰਾਂ ਨਹੀਂ ਚੱਲਿਆ ਕਰਦੀਆਂ। ਉਨ੍ਹਾਂ ਵੰਗਾਰਿਆ ਕਿ ਜੇਕਰ ਸਰਕਾਰ ਪੰਜਾਬ ਨੂੰ ਨਹੀਂ ਸੰਭਾਲ ਸਕਦੀ ਤਾਂ ਤੁਰੰਤ ਅਸਤੀਫਾ ਦੇ ਦੇਵੇ। ਉਨ੍ਹਾਂ ਕਿਹਾ ਕਿ ਬਠਿੰਡਾ ’ਚ ਪਿਛਲੇ ਦਿਨੀਂ ਹੋਏ ਕਤਲ ਲਈ ਸਰਕਾਰ ਸੌ ਪ੍ਰਤੀਸ਼ਤ ਜ਼ਿੰਮੇਵਾਰ ਹੈ ਕਿਉਂ ਕਿ ਸਰਕਾਰ ਇਕੱਲੀਆਂ ਗੱਦੀਆਂ ਸਾਂਭਣ ਲਈ ਨਹੀਂ ਸਗੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵੀ ਜ਼ਿੰਮੇਵਾਰ ਹੁੰਦੀ ਹੈ। ਬੀਬਾ ਵੜਿੰਗ ਲੰਘੀ 28 ਅਕਤੂਬਰ ਨੂੰ ਬਠਿੰਡਾ ’ਚ ਕਤਲ ਕੀਤੇ ਗਏ ਹਰਜਿੰਦਰ ਸਿੰਘ ਜੌਹਲ ਦੇ ਪਰਿਵਾਰ ਨਾਲ ਇਥੇ ਦੁੱਖ ਵੰਡਾਉਣ ਪੁੱਜੇ ਸਨ। ਉਨ੍ਹਾਂ ਸਰਕਾਰ ’ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਪਿਛਲੇ ਇਕ ਹਫ਼ਤੇ ਅੰਦਰ ਬਠਿੰਡਾ ’ਚ ਪੰਜ ਥਾਈਂ ਗੋਲੀ ਚੱਲ ਗਈ, ਤਿੰਨ ਕਤਲ ਹੋ ਗਏ ਅਤੇ ਦੋ ਬਚ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਹੁਣ ਕਿਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ’ਚ ਅਮਨ ਕਾਨੂੰਨ ਦੀ ਸਥਤਿੀ ਖਰਾਬ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੀੜਤ ਪਰਿਵਾਰ ਨੂੰ ਮਿਲਣ ਨਹੀਂ ਆਇਆ। ਉਨ੍ਹਾਂ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਵਾਰਦਾਤ ਵਾਲੀ ਥਾਂ ਤੋਂ ਸੌ ਮੀਟਰ ਦੂਰੀ ’ਤੇ ਪੀਸੀਆਰ ਗਸ਼ਤ ਕਰ ਰਹੀ ਸੀ ਪਰ ਪੁਲੀਸ ਦੀ ਇੰਨੀ ਹਿੰਮਤ ਨਹੀਂ ਸੀ ਕਿ ਜਿਸ ਨੂੰ ਗੋਲੀਆਂ ਲੱਗੀਆਂ, ਉਸ ਨੂੰ ਚੁੱਕ ਕੇ ਹਪਸਤਾਲ ਪਹੁੰਚਾ ਦੇਵੇ, ਆਖ਼ਰ ਆਪਣੇ ਜ਼ਖ਼ਮੀ ਪਤੀ ਨੂੰ ਉਸ ਦੀ ਸਾਥਣ ਵੱਲੋਂ ਆਟੋ ’ਚ ਪਾ ਕੇ ਹਸਪਤਾਲ ਲਜਿਾਣਾ ਪਿਆ। ਇਸ ਮੌਕੇ ਬੀਬਾ ਵੜਿੰਗ ਨਾਲ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਬਲਾਕ ਬਠਿੰਡਾ ਦੇ ਪ੍ਰਧਾਨ ਬਲਰਾਜ ਸਿੰਘ ਪੱਕਾ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਸਮੇਤ ਕਈ ਮੁਕਾਮੀ ਆਗੂ ਹਾਜ਼ਰ ਸਨ।

Advertisement

ਮਨਪ੍ਰੀਤ ਬਾਦਲ ਵੱਲੋਂ ਜੌਹਲ ਪਰਿਵਾਰ ਨਾਲ ਦੁੱਖ ਸਾਂਝਾ

ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਅੱਜ ਇਥੇ ਹਰਜਿੰਦਰ ਸਿੰਘ ਜੌਹਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।

Advertisement
Author Image

joginder kumar

View all posts

Advertisement
Advertisement
×