ਸਰਕਾਰੀ ਡਾਕਟਰ ਹੜਤਾਲ ’ਤੇ ਡਟੇ
06:18 AM Jul 27, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਜੁਲਾਈ
ਸੂਬੇ ਵਿੱਚ ਦੂਜੇ ਦਿਨ ਵੀ ਡਾਕਟਰ ਹੜਤਾਲ ’ਤੇ ਰਹੇ ਜਿਸ ਦਾ ਅਸਰ ਅੰਬਾਲਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ ਸਰਕਾਰ ਵੱਲੋਂ ਪ੍ਰਬੰਧ ਪੂਰੀ ਤਰ੍ਹਾਂ ਨਾਲ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਥਿਤੀ ਇਸ ਦੇ ਉਲਟ ਜਾਪਦੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਉਹ ਹਸਪਤਾਲ ਦੇ ਗੇੜੇ ਮਾਰ ਰਹੇ ਹਨ ਪਰ ਦਵਾਈ ਨਹੀਂ ਮਿਲ ਰਹੀ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟ-ਗ੍ਰੈਜੂਏਸ਼ਨ ਲਈ ਬਾਂਡ ਦੀ ਰਕਮ ਵਿੱਚ ਕਟੌਤੀ ਨਾਲ ਸਬੰਧਤ ਸਿਰਫ਼ ਇੱਕ ਮੰਗ ਪੂਰੀ ਹੋਈ ਹੈ। ਮੁੱਖ ਮੰਤਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਸਪੈਸ਼ਲਿਸਟ ਕਾਡਰ ਦੀ ਤਜਵੀਜ਼ ਅੱਗੇ ਨਹੀਂ ਵਧ ਰਹੀ।
Advertisement
Advertisement
Advertisement