ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਐਲਾਨਾਂ ਨੂੰ ਨਹੀਂ ਪਿਆ ਬੂਰ, ਰਾਵੀ ਪਾਰਲੇ ਲੋਕ ਖ਼ਸਤਾ ਹਾਲ ਬੇਡ਼ੀ ’ਚ ਸਵਾਰ ਹੋਣ ਲਈ ਮਜਬੂਰ

08:22 AM Jul 03, 2023 IST
ਪੁਰਾਣੀ ਬੇਡ਼ੀ ’ਚ ਸਵਾਰ ਹੋ ਕੇ ਦਰਿਆ ਪਾਰ ਕਰਦੇ ਹੋਏ ਪਿੰਡਾਂ ਦੇ ਲੋਕ।

ਸਰਬਜੀਤ ਸਾਗਰ
ਦੀਨਾਨਗਰ, 2 ਜੁਲਾਈ
ਰਾਵੀ ਦਰਿਆ ਦੇ ਮਕੌਡ਼ਾ ਪੱਤਣ ’ਤੇ ਪੱਕਾ ਪੁਲ ਨਾ ਬਣਨ ਕਾਰਨ ਜਿੱਥੇ ਦਰਿਆ ਪਾਰਲੇ ਪਿੰਡਾਂ ਦੇ ਲੋਕ ਅਤਿ ਦੇ ਪ੍ਰੇਸ਼ਾਨ ਹਨ ਉੱਥੇ ਇਹ ਲੋਕ ਹੁਣ ਬਰਸਾਤਾਂ ਦੇ ਦਿਨਾਂ ’ਚ ਆਰਜ਼ੀ ਪੁਲ ਚੁੱਕੇ ਜਾਣ ਕਾਰਨ ਪੁਰਾਣੀ ਤੇ ਖ਼ਸਤਾ ਹਾਲ ਬੇਡ਼ੀ ’ਚ ਸਵਾਰ ਹੋ ਕੇ ਦਰਿਆ ਪਾਰ ਕਰਨ ਲਈ ਮਜਬੂਰ ਹਨ। ਜੋ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੇ ਨਵੀਂ ਬੇਡ਼ੀ ਲਈ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਪਰ ਜਦੋਂ ਤੱਕ ਇਹ ਐਲਾਨ ਅਮਲ ਵਿੱਚ ਨਹੀਂ ਆਉਂਦਾ, ਲੋਕਾਂ ਦਾ ਹਰ ਦਿਨ ਜੋਖ਼ਮ ਅਤੇ ਡਰ ਵਿੱਚ ਲੰਘ ਰਿਹਾ ਹੈ।
ਜਾਣਕਾਰੀ ਅਨੁਸਾਰ ਬੇਡ਼ੀ ਕਈ ਥਾਵਾਂ ਤੋਂ ਖ਼ਸਤਾ ਹਾਲਤ ਵਿੱਚ ਹੈ ਅਤੇ ਇਸ ਨੂੰ ਦਰਿਆ ਵਿੱਚ ਉਤਾਰਨ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਬਾਰੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸੂਚਿਤ ਕਰਦਿਆਂ ਨਵੀਂ ਬੇਡ਼ੀ ਦੀ ਮੰਗ ਕੀਤੀ ਸੀ, ਜਿਸ ’ਤੇ ਡੀਸੀ ਵੱਲੋਂ ਤਿੰਨ ਦਿਨਾਂ ’ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਨਵੀਂ ਬੇਡ਼ੀ ਦੀ ਬਜਾਏ ਪ੍ਰਸ਼ਾਸਨ ਵੱਲੋਂ ਪੁਰਾਣੀ ਬੇਡ਼ੀ ਨੂੰ ਹੀ ਰਿਪੇਅਰ ਕਰਕੇ ਦਰਿਆ ਵਿੱਚ ਚਲਾ ਦਿੱਤਾ ਗਿਆ, ਜਿਸ ਨੂੰ ਲੈ ਕੇ ਲੋਕ ਡਰੇ ਹੋਏ ਹਨ। ਦਰਿਆ ਪਾਰ ਪਿੰਡ ਭਰਿਆਲ ਨਿਵਾਸੀ ਮੋਨੂੰ ਕੁਮਾਰ, ਤੂਰ ਨਿਵਾਸੀ ਆਸ਼ਾ ਨੰਦ ਅਤੇ ਰਾਮ ਸਿੰਘ ਨੇ ਕਿਹਾ ਕਿ ਬਡ਼ੇ ਦੁੱਖ ਦੀ ਗੱਲ ਹੈ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਡੀਸੀ ਗੁਰਦਾਸਪੁਰ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਨਵੀਂ ਜਾਂ ਚੰਗੀ ਹਾਲਤ ਵਾਲੀ ਕਿਸੇ ਹੋਰ ਬੇਡ਼ੀ ਦਾ ਪ੍ਰਬੰਧ ਸਿਰਫ਼ ਲਾਰਾ ਹੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਧਰ 14 ਦੇ ਕਰੀਬ ਪਿੰਡ ਸਨ ਪਰ ਆਉਣ-ਜਾਣ ਤੋਂ ਔਖੇ ਹੁੰਦੇ ਲੋਕ ਹੌਲੀ ਹੌਲੀ ਇੱਥੋਂ ਪਲਾਇਨ ਕਰ ਗਏ। ਉਨ੍ਹਾਂ ਰੋਸ ਜ਼ਾਹਿਕਰ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਲੈਣ ਵੇਲੇ ਪੱਕਾ ਪੁਲ ਬਣਾਉਣ ਦਾ ਵਾਅਦਾ ਤਾਂ ਕੀਤਾ ਪਰ ਉਹ ਕਦੇ ਪੂਰਾ ਨਹੀਂ ਹੋਇਆ। ਹੁਣ ਕੇਂਦਰ ਸਰਕਾਰ ਵੱਲੋਂ 100 ਕਰੋਡ਼ ਦੀ ਲਾਗਤ ਨਾਲ ਪੁਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਅਨੇਕਾਂ ਵਾਰ ਪ੍ਰਸ਼ਾਸਨ ਨੂੰ ਮਿਲਣ ਅਤੇ ਕਿਸਾਨਾਂ ਦੀ ਮਦਦ ਨਾਲ ਐਕਸ਼ਨ ਕਰਨ ਦੇ ਬਾਵਜੂਦ ਕੰਮ ਸ਼ੁਰੂ ਹੋਣ ਸਬੰਧੀ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸੇ ਮੰਗ ਤਹਿਤ ਸਮੂਹ ਪਿੰਡਾਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ ਅਤੇ ਅਗਾਂਹ ਪੱਕੇ ਪੁਲ ਦੀ ਉਸਾਰੀ ਨਾ ਹੋਣ ਤੱਕ ਅਜਿਹੇ ਸੰਘਰਸ਼ ਕਰਦੇ ਰਹਿਣਗੇ। ਉੱਧਰ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨਵੀਂ ਬੇਡ਼ੀ ਦੀ ਗਰਾਂਟ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਸਟੀਮੇਟ ਮੰਗਿਆ ਸੀ, ਜੋ ਉਨ੍ਹਾਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਗਰਾਂਟ ਮਿਲਦਿਆਂ ਹੀ ਬੇਡ਼ੀ ਖ਼ਰੀਦ ਕੇ ਦਰਿਆ ਵਿੱਚ ਉਤਾਰ ਦਿੱਤੀ ਜਾਵੇਗੀ।

Advertisement

Advertisement
Tags :
ਐਲਾਨਾਂਸਰਕਾਰੀਸਵਾਰਖਸਤਾਨਹੀਂਪਾਰਲੇਬੇਡ਼ੀਮਜਬੂਰਰਾਵੀ
Advertisement