ਸਰਕਾਰ ਵੱਲੋਂ ਨੇਪਾਲ ਨੂੰ ਦੋ ਲੱਖ ਟਨ ਕਣਕ ਬਰਾਮਦ ਕਰਨ ਦੀ ਇਜਾਜ਼ਤ
06:29 AM Jan 05, 2025 IST
ਨਵੀਂ ਦਿੱਲੀ: ਸਰਕਾਰ ਨੇ ਨੇਪਾਲ ਨੂੰ ਦੋ ਲੱਖ ਟਨ ਕਣਕ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਅੱਜ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਬਰਾਮਦ ਦੀ ਇਜਾਜ਼ਤ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟਡ (ਐੱਨਸੀਈਐੱਲ) ਵੱਲੋਂ ਦਿੱਤੀ ਗਈ ਹੈ। ਘਰੇਲੂ ਸਪਲਾਈ ਨੂੰ ਬਰਕਰਾਰ ਰੱਖਣ ਲਈ ਕਣਕ ਬਰਾਮਦ ਕਰਨ ’ਤੇ ਪਾਬੰਦੀ ਹੈ ਪਰ ਕੁਝ ਦੇਸ਼ਾਂ ਦੀ ਅਪੀਲ ’ਤੇ ਸਰਕਾਰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਲਈ ਇਸ ਦੀ ਇਜਾਜ਼ਤ ਦਿੰਦੀ ਹੈ। ਵੱਖਰੇ ਨੋਟੀਫਿਕੇਸ਼ਨ ਵਿੱਚ ਡੀਜੀਐੱਫਟੀ ਨੇ ਕਿਹਾ ਕਿ ਅਗਾਊਂ ਅਧਿਕਾਰ ਧਾਰਕਾਂ, ਈਓਯੂ (ਨਿਰਯਾਤ ਆਧਾਰਤ ਇਕਾਈਆਂ) ਅਤੇ ਐੱਸਈਜ਼ੈੱਡ (ਵਿਸ਼ੇਸ਼ ਆਰਥਿਕ ਜ਼ੋਨ) ਵੱਲੋਂ ਸਿੰਥੈਟਿਕ ਬੁਣੇ ਹੋਏ ਕੱਪੜੇ ਲਈ ਕੱਚੇ ਮਾਲ ਦੇ ਦਰਾਮਦ ਨੂੰ ਐੱਮਆਈਪੀ ਤੋਂ ਛੋਟ ਦਿੱਤੀ ਜਾਵੇਗੀ। ਸਸਤੇ ਕੱਪੜਿਆਂ ਦੀ ਆਮਦ ਰੋਕਣ ਲਈ ਸਿੰਥੈਟਿਕ ਬੁਣੇ ਹੋਏ ਕੱਪੜਿਆਂ ’ਤੇ 3.5 ਅਮਰੀਕੀ ਡਾਲਰ ਪ੍ਰਤੀ ਕਿਲੋ ਐੱਮਆਈਪੀ ਲਾਗੂ ਹੁੰਦੀ ਹੈ। -ਪੀਟੀਆਈ
Advertisement
Advertisement