For the best experience, open
https://m.punjabitribuneonline.com
on your mobile browser.
Advertisement

ਕਾਵਿ ਪੁਸਤਕ ‘ਕੱਕੀਆਂ ਕਣੀਆਂ’ ਉੱਤੇ ਗੋਸ਼ਟੀ ਕਾਰਵਾਈ

07:57 AM Mar 21, 2024 IST
ਕਾਵਿ ਪੁਸਤਕ ‘ਕੱਕੀਆਂ ਕਣੀਆਂ’ ਉੱਤੇ ਗੋਸ਼ਟੀ ਕਾਰਵਾਈ
ਅੰਜਨਾ ਮੈਨਨ­ ਡਾ. ਟੱਲੇਵਾਲ ਅਤੇ ਕੰਵਰਜੀਤ ਭੱਠਲ ਦਾ ਸਨਮਾਨ ਕਰਦੇ ਹੋਏ ਸਭਾ ਦੇ ਅਹੁਦੇਦਾਰ।
Advertisement

ਪੱਤਰ ਪ੍ਰੇਰਕ
ਟੱਲੇਵਾਲ­­­, 20 ਮਾਰਚ
ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਲੋਕ ਕਵੀ ਸੁਰਜੀਤ ਸਿੰਘ ਦਿਹੜ ਰਹੇ। ਇਸ ਮੌਕੇ ਕਵਿਤਰੀ ਅੰਜਨਾ ਮੈਨਨ ਦੀ ਪਲੇਠੀ ਮੌਲਿਕ ਪੁਸਤਕ ‘ਕੱਕੀਆਂ ਕਣੀਆਂ’ ਉਪਰ ਗੋਸ਼ਟੀ ਕਰਵਾਈ ਗਈ। ਡਾ. ਅਨਿਲ ਸ਼ੋਰੀ ਨੇ ਕਾਵਿ ਸੰਗ੍ਰਹਿ ਦਾ ਥੀਮਕ ਅਧਿਐਨ ਵਿਸ਼ਾ ਅਧਾਰਿਤ ਪੇਪਰ ਪੜ੍ਹਿਆ। ਇਸ ਮੌਕੇ ਹੋਈ ਬਹਿਸ ਵਿਚ ਡਾ. ਭੁਪਿੰਦਰ ਸਿੰਘ ਬੇਦੀ, ਡਾ. ਤਰਸਪਾਲ ਕੌਰ, ਤੇਜਿੰਦਰ ਚੰਡਿਹੋਕ, ਤੇਜਾ ਸਿੰਘ ਤਿਲਕ ਅਤੇ ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਮਾਲਵਿੰਦਰ ਸ਼ਾਇਰ ਨੇ ਅਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਡਾ. ਸੰਪੂਰਨ ਸਿੰਘ ਟੱਲੇਵਾਲੀਆ ਦਾ ਪੀਐੱਚ.ਡੀ ਕਰਨ ਅਤੇ ਕੰਵਰਜੀਤ ਭੱਠਲ ਦਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਪ੍ਰਬੰਧਕੀ ਬੋਰਡ ਦਾ ਮੈਂਬਰ ਬਣਨ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇਜਾ ਸਿੰਘ ਤਿਲਕ­ ਸਿਮਰਜੀਤ ਕੌਰ ਬਰਾੜ, ਪਾਲ ਸਿੰਘ ਲਹਿਰੀ, ਹਾਕਮ ਸਿੰਘ ਰੂੜੇਕੇ, ਲਛਮਣ ਦਾਸ ਮੁਸਾਫ਼ਿਰ, ਡਾ. ਸੁਰਿੰਦਰ ਭੱਠਲ, ਚਰਨ ਸਿੰਘ ਭਦੌੜ, ਮਨਦੀਪ ਕੌਰ ਭਦੌੜ­ ਹਰੀਸ਼ ਬਾਂਸਲ­ ਰਘਬੀਰ ਸਿੰਘ ਕੱਟੂ­ ਮਹਿੰਦਰ ਸਿੰਘ ਰਾਹੀ, ਅਵਤਾਰ ਸਿੰਘ ਰਾਏਸਰ, ਡਾ. ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×