For the best experience, open
https://m.punjabitribuneonline.com
on your mobile browser.
Advertisement

ਕਾਵਿ ਸੰਗ੍ਰਹਿ ‘ਚਾਰ ਕਦਮ ਜ਼ਿੰਦਗੀ’ ਉੱਤੇ ਗੋਸ਼ਟੀ

09:55 AM Sep 24, 2024 IST
ਕਾਵਿ ਸੰਗ੍ਰਹਿ ‘ਚਾਰ ਕਦਮ ਜ਼ਿੰਦਗੀ’ ਉੱਤੇ ਗੋਸ਼ਟੀ
Advertisement

ਪੱਤਰ ਪ੍ਰੇਰਕ
ਟੱਲੇਵਾਲ­, 23 ਸਤੰਬਰ
ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਰਕਾਰੀ ਸੈਕੰਡਰੀ ਸਕੂਲ ਬਰਨਾਲਾ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਸਵੀਰ ਕੌਰ ਪੱਖੋਕੇ ਦੇ ਪਲੇਠੇ ਕਾਵਿ ਸੰਗ੍ਰਹਿ ‘ਚਾਰ ਕਦਮ ਜ਼ਿੰਦਗੀ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਤੇਜਿੰਦਰ ਚੰਡਿਹੋਕ ਨੇ ਪੁਸਤਕ ਉਪਰ ਪੇਪਰ ਪੜ੍ਹਿਆ ਜਿਸ ’ਤੇ ਬਹਿਸ ਕਰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗੋਸ਼ਟੀ ਦਾ ਮਤਲਬ ਪੁਸਤਕ ਦੇ ਦੋਨਾਂ ਪੱਖਾਂ ’ਤੇ ਵਿਚਾਰ ਕਰਨਾ ਹੁੰਦਾ ਹੈ। ਡਾ. ਹਰਿਭਗਵਾਨ ਖੁੱਲ੍ਹੀ ਕਵਿਤਾ ਬਾਰੇ ਚਰਚਾ ਕੀਤੀ। ਲਖਵੀਰ ਸਿੰਘ ਦਿਹੜ ਨੇ ਕਵਿਤਾ ਨੂੰ ਔਰਤ ਅਤੇ ਮਰਦ ਦੀ ਸੰਵੇਦਨਾ ਦੀ ਗੱਲ ਆਖੀ। ਇਨ੍ਹਾਂ ਤੋਂ ਇਲਾਵਾ ਡਾਕਟਰ ਰਾਮਪਾਲ ਸਿੰਘ, ਲਛਮਣ ਦਾਸ ਮੁਸਾਫ਼ਿਰ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਤੇਜਿੰਦਰ ਚੰਡਿਹੋਕ ਅਤੇ ਜਸਵੀਰ ਕੌਰ ਪੱਖੋਕੇ ਨੇ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਦੋਵੇਂ ਵਿਦਵਾਨਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਹਿਤਕਾਰਾਂ ਵੱਲੋਂ ਡਾ. ਤਰਸਪਾਲ ਕੌਰ ਅਤੇ ਡਿੰਪਲ ਕੁਮਾਰ ਸ਼ਰਮਾ ਦੇ ਤਾਇਆ ਦੀ ਅਚਨਚੇਤੀ ਮੌਤ ਦੇ ਅਫਸੋਸ ਪ੍ਰਗਟ ਕੀਤਾ ਗਿਆ। ਇਸ ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਲਖਵਿੰਦਰ ਸਿੰਘ ਠੀਕਰੀਵਾਲਾ, ਸੁਰਜੀਤ ਸਿੰਘ ਦਿਹੜ, ਰਘਬੀਰ ਸਿੰਘ ਗਿੱਲ, ਮਾਲਵਿੰਦਰ ਸ਼ਾਇਰ ਅਤੇ ਗੁਰਤੇਜ ਸਿੰਘ ਮੱਖਣ ਨੇ ਹਿੱਸਾ ਲਿਆ।

Advertisement

Advertisement
Advertisement
Author Image

joginder kumar

View all posts

Advertisement