For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਜ਼ਰਦ ਰੰਗਾਂ ਦਾ ਮੌਸਮ’ ਪੁਸਤਕ ਉੱਤੇ ਗੋਸ਼ਟੀ

05:49 AM Nov 26, 2024 IST
ਪੁਸਤਕ ‘ਜ਼ਰਦ ਰੰਗਾਂ ਦਾ ਮੌਸਮ’ ਪੁਸਤਕ ਉੱਤੇ ਗੋਸ਼ਟੀ
ਸਮਾਗਮ ਦੌਰਾਨ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਸਨਮਾਨ ਕਰਦੇ ਹੋਏ ਮਹਿਮਾਨ ਅਤੇ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਨਵਾਂ ਸ਼ਹਿਰ, 25 ਨਵੰਬਰ
ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਵਿੱਚ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਵਿੱਚ ਸ਼ਾਇਰ ਦਰਸ਼ਨ ਸਿੰਘ ਖਟਕੜ , ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾਕਟਰ ਰਾਜਿੰਦਰਪਾਲ ਸਿੰਘ ਬਰਾੜ, ਡਾਕਟਰ ਕੁਲਦੀਪ ਸਿੰਘ ਦੀਪ, ਪੰਜਾਬੀ ਟ੍ਰਿਬਿਊਨ ਦੇ ਉਪ ਸਮਾਚਾਰ ਸੰਪਾਦਕ ਜਸਵੀਰ ਸਮਰ, ਕਹਾਣੀਕਾਰ ਗੁਰਮੀਤ ਕੜਿਆਲਵੀ ਤੇ ਇੰਡੀਅਨ ਡਿਫੈਂਸ ਕਮੇਟੀ ਕੈਨੇਡਾ ਦੇ ਪ੍ਰਧਾਨ ਇਕਬਾਲ ਸਿੰਘ ਪੁਰੇਵਾਲ ਸ਼ਾਮਲ ਸਨ। ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਨੇ ਸਵਾਗਤੀ ਸ਼ਬਦ ਕਹੇ।
ਕਹਾਣੀਕਾਰ ਅਜਮੇਰ ਸਿੱਧੂ ਨੇ ਲੇਖਿਕਾ ਪਰਮਿੰਦਰ ਕੌਰ ਸਵੈਚ ਦੇ ਜੀਵਨ ਤੇ ਸਾਹਿਤ ਰਚਨਾ ਬਾਰੇ ਚਾਨਣਾ ਪਾਇਆ। ਪਰਮਿੰਦਰ ਕੌਰ ਸਵੈਚ ਦੇ ਕਾਵਿ ਸੰਗ੍ਰਹਿ ‘ਜ਼ਰਦ ਰੰਗਾਂ ਦਾ ਮੌਸਮ’ ਉੱਤੇ ਡਾਕਟਰ ਕੁਲਦੀਪ ਸਿੰਘ ਦੀਪ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਪਰਮਿੰਦਰ ਦੀ ਕਵਿਤਾ ਨਿਤਾਣਿਆਂ ਅਤੇ ਇਨਕਲਾਬੀਆਂ ਨੂੰ ਕੇਂਦਰ ਵਿੱਚ ਰੱਖਦੀ ਹੈ, ਲੋਕਾਈ ਦੇ ਦਰਦ ਨੂੰ ਪੇਸ਼ ਕਰਦੀ ਹੈ ਅਤੇ ਜਰਵਾਣਿਆਂ ਦੇ ਜਬਰ ਨੂੰ ਨੰਗਾ ਕਰਦੀ ਹੈ। ਬਹਿਸ ਵਿੱਚ ਡਾਕਟਰ ਚਰਨਜੀਤ ਕੌਰ , ਜਸਵੀਰ ਸਮਰ ਅਤੇ ਗੁਰਮੀਤ ਕੜਿਆਲਵੀ ਨੇ ਟਿੱਪਣੀਆਂ ਕੀਤੀਆਂ।
ਡਾਕਟਰ ਰਾਜਿੰਦਰਪਾਲ ਸਿੰਘ ਬਰਾੜ ਨੇ ਹਿੱਸਾ ਲਿਆ। ਪ੍ਰਧਾਨਗੀ ਭਾਸ਼ਨ ਦਿੰਦਿਆਂ ਦਰਸ਼ਨ ਸਿੰਘ ਖਟਕੜ ਨੇ ਚਿੰਤਾ ਜ਼ਾਹਰ ਕੀਤੀ ਕਿ ਕਿਸੇ ਸਮੇਂ ਪੰਜਾਬੀ ਲੇਖਕ ਵਿਸ਼ਵ ਵਰਤਾਰਿਆਂ ਨੂੰ ਕਵਿਤਾ ਵਿੱਚ ਪੇਸ਼ ਕਰਦੇ ਸਨ, ਅੱਜ ਇਸ ਦੀ ਅਣਹੋਂਦ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾਕਟਰ ਕੇਵਲ ਰਾਮ ਨੇ ਕੀਤਾ।
ਕਵੀ ਦਰਬਾਰ ਵਾਲੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਚਰਨਜੀਤ ਕੌਰ, ਸਿਮਰਨਜੀਤ ਸਿੰਮੀ , ਰਣਜੀਤ ਕੌਰ, ਪਰਮਜੀਤ ਕੌਰ , ਨਰਿੰਦਰਜੀਤ ਕੌਰ ਖਟਕੜ , ਕਮਲੇਸ਼ ਕੌਰ ਅਤੇ ਰਜਨੀ ਸ਼ਰਮਾ ਨੇ ਕੀਤੀ। ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਖਟਕੜ, ਜਸਵੰਤ ਖਟਕੜ, ਕੁਲਵਿੰਦਰ ਕੁੱਲਾ, ਪਰਮਜੀਤ ਕਰਿਆਮ, ਰਜਨੀ ਸ਼ਰਮਾ, ਬਲਵੀਰ ਕੁਮਾਰ, ਧਰਮਿੰਦਰ ਮਸਾਣੀ, ਰਣਜੀਤ ਕੌਰ, ਲਾਜ ਕੁਮਾਰੀ, ਅਲੀਸ਼ਾ ਤੇ ਰਾਜ ਰਾਣੀ ਨੇ ਕਵਿਤਾਵਾਂ ਸੁਣਾਈਆਂ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾਕਟਰ ਕੁਲਵਿੰਦਰ ਕੁੱਲਾ ਨੇ ਕੀਤੀ।
ਇਸ ਮੌਕੇ ਤੇ ਇਨਕਲਾਬੀ ਵੀਰਾਂਗਣਾ ਅਤੇ ਮਾਂ ਮੈਗਜ਼ੀਨ ਦੀ ਸੰਪਾਦਕ ਕੇਵਲ ਕੌਰ ਦੀ ਯਾਦ ਵਿੱਚ ਸਭਾ ਵੱਲੋਂ ਕੇਵਲ ਕੌਰ ਯਾਦਗਾਰੀ ਪੁਰਸਕਾਰ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement