ਸੁਖਵਿੰਦਰ ਕੌਰ ਦੀ ਪੁਸਤਕ ‘ਨਾ ਧੀਓ ਨਾ’ ਉੱਤੇ ਗੋਸ਼ਟੀ
ਪੱਤਰ ਪ੍ਰੇਰਕ
ਟੱਲੇਵਾਲ, 1 ਅਪਰੈਲ
ਸਾਹਿਤਕ ਅਦਾਰਾ ਅਦਬੀ ਸਾਂਝ ਵੱਲੋਂ ਐੱਸਐੱਸਡੀ ਕਾਲਜ ਬਰਨਾਲਾ ਵਿੱਚ ਕਰਵਾਏ ਸਾਹਿਤਕ ਸਮਾਗਮ ਦੌਰਾਨ ਲੇਖਿਕਾ ਸੁਖਵਿੰਦਰ ਕੌਰ ਫਰੀਦਕੋਟ ਦੀ ਪੁਸਤਕ ‘ਨਾ ਧੀਓ ਨਾ’ ਉਪਰ ਗੋਸ਼ਟੀ ਕਰਵਾਈ ਗਈ। ਪ੍ਰਿੰਸੀਪਲ ਸੁਰਿੰਦਰ ਸਿੰਘ ਭੱਠਲ ਨੇ ਪੁਸਤਕ ਸਬੰਧੀ ਪਰਚਾ ਪੜ੍ਹਿਆ। ਡਾ. ਤੇਜਾ ਸਿੰਘ ਤਿਲਕ ਨੇ ਬਹਿਸ ਪੁਸਤਕ ਦੀਆਂ ਆਲੋਚਨਾਤਮਕ ਚਰਚਾ ਕੀਤੀ। ਗੋਸ਼ਟੀ ਵਿੱਚ ਰਾਮ ਸਰੂਪ ਸ਼ਰਮਾ, ਸੁਖਪਾਲ ਕੌਰ ਬਾਠ, ਜਗਤਾਰ ਬੈਂਸ, ਮਨਜੀਤ ਸਿੰਘ ਸਾਗਰ, ਪਰਸ਼ੋਤਮ ਪੱਤੋ ਅਤੇ ਡਾ.ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਕਿਤਾਬ ਦੀ ਪ੍ਰਸ਼ੰਸਾ ਕੀਤੀ। ਲੇਖਿਕਾ ਸੁਖਵਿੰਦਰ ਫਰੀਦਕੋਟ ਨੇ ਕਿਹਾ ਕਿ ਧੀਆਂ ਦੇ ਨਾਲ ਨਾਲ ਪੁੱਤਰਾਂ ਨੂੰ ਵੀ ਬਚਾਉਣ ਲਈ ਅੱਗੇ ਆਉਣਾ ਪੈਣਾ ਹੈ। ਅੱਜ ਸਾਡਾ ਸਮਾਜ, ਖਾਸ ਕਰ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਕੇ ਜ਼ਿੰਦਗੀ ਤੋਂ ਰੁਖ਼ਸਤ ਹੋ ਰਹੇ ਹਨ ਪਿੱਛੇ ਧੀਆਂ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਹੈ। ਲੇਖਿਕਾ ਦਾ ਪੰਜਾਬੀ ਸਾਹਿਤ ਸਭਾ ਬਰਨਾਲਾ ਤੇ ਅਦਬੀ ਸਾਂਝ ਵੱਲੋਂ ਸਨਮਾਨ ਕੀਤਾ ਗਿਆ। ਇਸ ਉਪਰੰਤ ਕਵੀ ਦਰਬਾਰ ਵਿੱਚ ਵੱਡੀ ਗਿਣਤੀ ਲੇਖਕਾਂ ਅਤੇ ਕਵੀਆਂ ਨੇ ਭਾਗ ਲੈ ਕੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ। ਮੰਚ ਸੰਚਾਲਕ ਡਾ. ਬਲਿਹਾਰ ਸਿੰਘ ਗੋਬਿੰਦਗੜ੍ਹ ਕੀਤਾ।