ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਬੀਰ ਮੱਲ੍ਹੀ ਦੀ ਪੁਸਤਕ ‘ਸਿੱਲ੍ਹਾ ਚਾਨਣ’ ’ਤੇ ਗੋਸ਼ਟੀ

07:44 AM May 18, 2024 IST
ਪੁਸਤਕ ‘ਸਿੱਲ੍ਹਾ ਚਾਨਣ’ ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ।

ਪੱਤਰ ਪ੍ਰੇਰਕ
ਸਮਾਣਾ, 17 ਮਈ
ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ ਸਮਾਣਾ ਵੱਲੋਂ ਪਿੰਡ ਘਿਓਰਾ ਵਿੱਚ ਰਾਜਬੀਰ ਮੱਲ੍ਹੀ ਦੀ ਪੁਸਤਕ ਸਿੱਲਾ ਚਾਨਣ ਉੱਪਰ ਗੋਸ਼ਟੀ ਕੀਤੀ ਗਈ। ਪਰਚਾ ਪੜ੍ਹਦਿਆਂ ਡਾ. ਸੰਤੋਖ ਸੁੱਖੀ ਨੇ ਕਿਹਾ ਕਿ ਇਹ ਪੰਜਾਬੀ ਸਮਾਜ ਵਿਚਲੇ ਅੰਤਰ ਵਿਰੋਧਾਂ ਦਾ ਪ੍ਰਗਟਾਅ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਨੂੰ ਪੰਜਾਬੀ ਸਾਹਿਤ ਦਾ ਹਾਸਲ ਦੱਸਿਆ ਹੈ। ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਪੁਸਤਕ ਵਿਚਲੀ ਭਾਸ਼ਾ ਸੈਲੀ ਨੂੰ ਪੰਜਾਬੀ ਭਾਸ਼ਾ ਦੀ ਅਮੀਰੀ ਵਿੱਚ ਵਾਧਾ ਦੱਸਿਆ। ਪ੍ਰੋ. ਕਸ਼ਮੀਰ ਸਿੰਘ ਨੇ ਕਿਹਾ ਕਿ ਬਹੁਤ ਖੂਬਸੂਰਤ ਸੈਲੀ ਤੇ ਅੰਦਾਜ਼ ਵਿੱਚ ਮੁੱਢਲੇ ਆਧੁਨਿਕ ਪੰਜਾਬੀ ਕਵੀਆਂ ਦੀ ਯਾਦ ਤਾਜ਼ਾ ਕਰਦੀ ਹੈ। ਡਾ. ਰਜਵੰਤ ਵਿਰਕ ਨੇ ਕਿਹਾ ਕਿ ਦੋ ਦਹਾਕਿਆਂ ਬਾਅਦ ਪੰਜਾਬੀ ਕਵਿਤਾ ਵਿੱਚ ਨਿਵੇਕਲਾਪਣ ਦੇਖਣ ਨੂੰ ਮਿਲਿਆ ਹੈ। ਮੁੱਖ ਮਹਿਮਾਨ ਡਾ. ਮੋਹਨ ਤਿਆਗੀ ਨੇ ਕਵਿਤਾ ਵਿਚਲੇ ਸਿਆਸੀ, ਸਮਾਜੀ ਤੇ ਧਾਰਮਿਕ ਸਰੋਕਾਰਾਂ ਦੀ ਚਰਚਾ ਕੀਤੀ। ਸ੍ਰੀ ਮੱਲ੍ਹੀ ਦੇ ਪੁੱਤਰ ਨੇ ਲੰਬੀ ਕਵਿਤਾ ਪਿਤਾ ਦੇ ਰੇਖਾ ਚਿੱਤਰ ਵਜੋਂ ਪੇਸ਼ ਕੀਤੀ। ਸਤਪਾਲ ਜੌਹਰੀ ਨੇ ਵਿਦਵਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਤਰਲੋਚਨ ਮੀਰ ਨੇ ਕੀਤਾ।
ਇਸ ਸਮਾਰੋਹ ਵਿੱਚ ਮੱਲ੍ਹੀ ਸਾਹਿਬ ਦੇ ਮਾਤਾ ਜੀ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Advertisement

Advertisement