ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਇਰ ਜਗਜੀਤ ਗੁਰਮ ਦੇ ਗ਼ਜ਼ਲ ਸੰਗ੍ਰਹਿ ‘ਪੱਤਝੜ ਮਗਰੋਂ’ ’ਤੇ ਗੋਸ਼ਟੀ

07:33 AM Jun 04, 2024 IST
ਗ਼ਜ਼ਲ ਮੰਚ ਬਰਨਾਲਾ ਦੇ ਅਹੁਦੇਦਾਰ ਸ਼ਾਇਰ ਜਗਜੀਤ ਗੁਰਮ ਦਾ ਸਨਮਾਨ ਕਰਦੇ ਹੋਏ।

ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਜੂਨ
ਗ਼ਜ਼ਲ ਮੰਚ ਬਰਨਾਲਾ ਵੱਲੋਂ ਨੌਜਵਾਨ ਸ਼ਾਇਰ ਜਗਜੀਤ ਗੁਰਮ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪੱਤਝੜ ਮਗਰੋਂ’ ’ਤੇ ਗੋਸ਼ਟੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿੱਚ ਕਰਵਾਈ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਨੌਜਵਾਨ ਨਾਵਲਕਾਰ ਗੁਰਪ੍ਰੀਤ ਸਹਿਜੀ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਸ਼ਾਮਲ ਸਨ। ਸੁਰਿੰਦਰਪ੍ਰੀਤ ਘਣੀਆਂ, ਗੁਰਪ੍ਰੀਤ ਸਹਿਜੀ ਅਤੇ ਰਾਮਪਾਲ ਸ਼ਾਹਪੁਰੀ ਨੇ ਗ਼ਜ਼ਲ ਸੰਗ੍ਰਹਿ ‘ਪੱਤਝੜ ਮਗਰੋਂ’ ਵਿਚਲੀਆਂ ਗ਼ਜ਼ਲਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਬੁਲਾਰਿਆਂ ਨੇ ਗੁਰਮ ਦੀ ਸ਼ਾਇਰੀ ਦੇ ਬਹੁ-ਪਰਤੀ ਪਸਾਰਾਂ ਦੀ ਗੱਲ ਕਰਕੇ ਗੁਰਮ ਨੂੰ ਸੰਭਾਵਨਾਵਾਂ ਭਰਪੂਰ ਸ਼ਾਇਰ ਆਖਿਆ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗੁਰਮ ਕੋਲ ਵਿਚਾਰ ਅਤੇ ਸ਼ਬਦ ਸ਼ਕਤੀ ਹੈ। ‘ਪੱਤਝੜ ਮਗਰੋਂ’ ਉਸਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀ ਸ਼ਾਇਰੀ ਦਿਨ-ਬ-ਦਿਨ ਨਿੱਖਰ ਰਹੀ ਹੈ। ਉਹ ਜਲਦ ਪੰਜਾਬੀ ਸ਼ਾਇਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਵੇਗਾ। ਗ਼ਜ਼ਲ ਸਮੀਖਿਅਕ ਜਗਮੀਤ ਹਰਫ਼ ਦੁਆਰਾ ਲਿਖਿਆ ਪੇਪਰ ਮਾਲਵਿੰਦਰ ਸ਼ਾਇਰ ਨੇ ਪੜ੍ਹਿਆ। ਇਸ ਮੌਕੇ ਸ਼ਾਇਰ ਜਗਤਾਰ ਪੱਖੋ, ਰਾਮ ਸਰੂਪ ਸ਼ਰਮਾ, ਰਘੁਬੀਰ ਗਿੱਲ ਕੱਟੂ, ਪਾਲ ਸਿੰਘ ਲਹਿਰੀ, ਮੀਤ ਬਠਿੰਡਾ, ਜਗਤਾਰ ਜਜੀਰਾ, ਅਜਮੇਰ ਸਿੰਘ ਅਕਲੀਆ, ਸੁਰਜੀਤ ਦਿਹੜ, ਲਖਵਿੰਦਰ ਸਿੰਘ ਠੀਕਰੀਵਾਲਾ, ਗੁਰਤੇਜ ਸਿੰਘ ਮੱਖਣ, ਸੋਹਣ ਸਿੰਘ, ਕਰਮਜੀਤ ਭੱਠਲ, ਪਰਮ ਪਰਵਿੰਦਰ ਸਹਿਜੜਾ, ਲੱਕੀ ਛੀਨੀਂਵਾਲ, ਗੁਰਪ੍ਰੀਤ ਗੈਰੀ ਧੌਲਾ, ਜਗਸੀਰ ਸਿੰਘ, ਗੁਰਪ੍ਰੀਤ ਪੇਂਟਰ ਧਨੌਲਾ, ਉਪਿੰਦਰਜੀਤ ਅਤੇ ਜਗਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਮੰਚ ਸੰਚਾਲਨ ਗੁਰਪਾਲ ਸਿੰਘ ਬਿਲਾਵਲ ਨੇ ਕੀਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵੱਲੋਂ ਗੁਰਮ ਦਾ ਸਨਮਾਨ ਕੀਤਾ ਗਿਆ।

Advertisement

Advertisement