For the best experience, open
https://m.punjabitribuneonline.com
on your mobile browser.
Advertisement

ਮਾਲਵਿੰਦਰ ਸ਼ਾਇਰ ਦੀ ਪੁਸਤਕ ‘ਲੇਲ੍ਹੜੀਆਂ’ ਉੱਤੇ ਗੋਸ਼ਟੀ

07:44 AM Jul 23, 2024 IST
ਮਾਲਵਿੰਦਰ ਸ਼ਾਇਰ ਦੀ ਪੁਸਤਕ ‘ਲੇਲ੍ਹੜੀਆਂ’ ਉੱਤੇ ਗੋਸ਼ਟੀ
ਗਿਆਨੀ ਕਰਮ ਸਿੰਘ ਭੰਡਾਰੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਸਭਾ ਦੇ ਅਹੁਦੇਦਾਰ। -ਫੋਟੋ: ਚੀਮਾ
Advertisement

ਪੱਤਰ ਪ੍ਰੇਰਕ
ਟੱਲੇਵਾਲ, 22 ਜੁਲਾਈ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਮਾਲਵਿੰਦਰ ਸ਼ਾਇਰ ਦੀ ਨਵੀਂ ਪ੍ਰਕਾਸ਼ਿਤ ਮਿਨੀ ਹਾਸ ਵਿਅੰਗ ਪੁਸਤਕ ‘ਲੇਲ੍ਹੜੀਆਂ’ ਉਪਰ ਗੋਸ਼ਟੀ ਕਰਵਾਈ ਗਈ। ਮਹਿੰਦਰ ਸਿੰਘ ਰਾਹੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਅੱਥਰੀ ਕਿਸਮ ਦਾ ਵਿਅੰਗ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਵਿਅੰਗ ਵਿਚ ਕਿਸੇ ਦਾ ਵਿਅਕਤੀਗਤ ਰੂਪ ਨਹੀਂ ਹੋਣਾ ਚਾਹੀਦਾ। ਡਾ. ਅਨਿਲ ਸ਼ੋਰੀ, ਲਛਮਣ ਦਾਸ ਮੁਸਾਫ਼ਿਰ, ਡਾਕਟਰ ਭੁਪਿੰਦਰ ਸਿੰਘ ਬੇਦੀ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। ਮਾਲਵਿੰਦਰ ਸ਼ਾਇਰ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕਵੀ ਪ੍ਰਿੰਸ ਕੁਮਾਰ ਕਿਰਦਾਰ ਦੀ ਪਲੇਠੀ ਕਾਵਿ ਪੁਸਤਕ ‘ਖੁਸ਼ਨੁਮਾ ਰੁੱਤ’ ਅਤੇ ਗਿਆਨੀ ਕਰਮ ਸਿੰਘ ਭੰਡਾਰੀ ਦੀ ਪੁਸਤਕ ‘ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਲੋਕ ਅਰਪਣ ਕੀਤਾ ਗਿਆ। ਡਾ. ਭੁਪਿੰਦਰ ਸਿੰਘ ਬੇਦੀ ਨੂੰ ਸੀਨੀਅਰ ਰਿਸਰਚ ਫੈਲੋਸ਼ਿਪ ਮਨਿਸਟਰ ਆਫ਼ ਕਲਚਰ ਭਾਰਤ ਸਰਕਾਰ ਵਲੋਂ ਮਿਲਣ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਸਭਾ ਵਲੋਂ ਸਨਮਾਨ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×