For the best experience, open
https://m.punjabitribuneonline.com
on your mobile browser.
Advertisement

ਹਰਵਿੰਦਰ ਰੋਡੇ ਦੇ ਨਾਵਲ ‘ਪੌੜੀ’ ਬਾਰੇ ਗੋਸ਼ਟੀ

08:09 AM May 15, 2024 IST
ਹਰਵਿੰਦਰ ਰੋਡੇ ਦੇ ਨਾਵਲ ‘ਪੌੜੀ’ ਬਾਰੇ ਗੋਸ਼ਟੀ
ਮਹਿਮਾਨਾਂ ਨੂੰ ਸਨਮਾਨਦੇ ਹੋਏ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਹੋਰ ਨੁਮਾਇੰਦੇ। -ਫੋਟੋ: ਚਟਾਨੀ
Advertisement

ਪੱਤਰ ਪ੍ਰੇਰਕ
ਬਾਘਾਪੁਰਾਣਾ, 14 ਮਈ
ਸਾਹਿਤ ਸਭਾ ਬਾਘਾਪੁਰਾਣਾ ਦਾ ਸਾਲਾਨਾ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਦੇ ਨਵ ਪ੍ਰਕਾਸ਼ਿਤ ਨਾਵਲ ‘ਪੌੜੀ’ ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਵਿੱਚ ਡਾ. ਸਰਬਜੀਤ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਪੰਜਾਬ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਬੂਟਾ ਸਿੰਘ ਚੌਹਾਨ (ਗਵਰਨਿੰਗ ਕੌਂਸਲ ਮੈਂਬਰ ਭਾਰਤੀ ਸਾਹਿਤ ਅਕਾਦਮੀ) ਮੁੱਖ ਮਹਿਮਾਨ ਅਤੇ ਡਾ. ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਨਿਰੰਜਨ ਬੋਹਾ, ਡਾ. ਹਰਿੰਦਰ ਸਿੰਘ, ਨਾਵਲਕਾਰ ਰੂਪ ਸਿੰਘ ਦਿੱਲੀ, ਡਾ. ਅਜੀਤਪਾਲ ਸਿੰਘ ਜਟਾਣਾਂ ਭਾਸ਼ਾ ਅਫ਼ਸਰ ਮੋਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਨੂੰ ਕੰਵਲਜੀਤ ਭੋਲਾ ਲੰਡੇ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਤਰਤੀਬਬੱਧ ਕੀਤਾ। ਸਭਾ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਭਾ ਦੇ ਮੈਂਬਰ ਕਰਮ ਸਿੰਘ ਕਰਮ ਦੀ ਹੋਣਹਾਰ ਬੇਟੀ ਅਮਨਜੋਤ ਨਿੱਡਰ ਜਿਸ ਨੇ ਸਭਾ ਦੀ ਪੁਸਤਕ ‘ਕਰਵਟਾਂ’ ਦਾ ਸਰਵਰਕ ਤਿਆਰ ਕੀਤਾ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਅਖੀਰ ਵਿੱਚ ਕਵੀ ਦਰਬਾਰ ’ਚ ਵੱਖ-ਵੱਖ ਸਾਹਿਤ ਸਭਾਵਾਂ ਵਿੱਚੋਂ ਪੁੱਜੇ ਅਤੇ ਸਾਹਿਤ ਸਭਾ ਬਾਘਾਪੁਰਾਣਾ ਦੇ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।

Advertisement

Advertisement
Author Image

sukhwinder singh

View all posts

Advertisement
Advertisement
×