ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Gorky Gill: ਗੋਰਕੀ ਗਿੱਲ ਨੇ ਆਸਟਰੇਲੀਆ ਦੀ ਫੈਸ਼ਨ ਇੰਡਸਟਰੀ ’ਚ ਝੰਡਾ ਗੱਡਿਆ

07:41 PM Nov 11, 2024 IST
ਗੋਰਕੀ ਗਿੱਲ ਐਵਾਰਡ ਹਾਸਲ ਕਰਨ ਮਗਰੋਂ ਖੁਸ਼ੀ ਦੇ ਰੌਂਅ ਵਿਚ।

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 11 ਨਵੰਬਰ
ਲੁਧਿਆਣਾ ਜ਼ਿਲ੍ਹੇ ਦੇ ਕਸਬਾ ਗੁਰੂਸਰ ਸੁਧਾਰ ਦੇ ਪੰਜਾਬੀ ਗੱਭਰੂ ਗੋਰਕੀ ਗਿੱਲ(37) ਨੇ ਆਸਟਰੇਲੀਆ ਦੀ ਫੈਸ਼ਨ ਇੰਡਸਟਰੀ ਵਿੱਚ ਝੰਡਾ ਗੱਡਿਆ ਹੈ। ਆਸਟਰੇਲੀਅਨ ਮਾਡਰਨ ਬਾਰਬਰ ਐਵਾਰਡ-2024 ਲਈ ਬ੍ਰਿਸਬੇਨ ਵਿੱਚ ਹੋਏ ਮੁਕਾਬਲੇ ਦੌਰਾਨ ਗੋਰਕੀ ਗਿੱਲ ਦੀ ਡਾਕਟਰ ਸਲੀਕ ਲੈਬ ਵਲੋਂ ਤਿਆਰ ਦਾੜ੍ਹੀ ਲਈ ਸੀਰਮ ਨੂੰ ਇਸ ਸਾਲ ਦੇ ਸਰਵੋਤਮ ਉਤਪਾਦ ਵਜੋਂ ਚੁਣਿਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਅਕਤੂਬਰ ਮਹੀਨੇ ਹੋਏ ਮੁਕਾਬਲੇ ਦੌਰਾਨ ਡਾਕਟਰ ਸਲੀਕ ਲੈਬ ਦਾ ਉਤਪਾਦ ‘ਦਾੜ੍ਹੀ ਲਈ ਸੀਰਮ’ ਤੋਂ ਇਲਾਵਾ ਬੀਅਰਡ ਚਾਪ ਦਾ ਤੰਬਾਕੂ ਅਤੇ ਵਨੀਲਾ ਦਾੜ੍ਹੀ ਤੇਲ ਅਤੇ ਵੀਟਾਮੈਨ ਦਾ ਸ਼ੇਵ ਅਤੇ ਬੀਅਰਡ ਤੇਲ ਇਸ ਸਾਲ ਦੇ ਪਹਿਲੇ ਤਿੰਨ ਉਤਪਾਦ ਵਜੋਂ ਚੁਣੇ ਗਏ ਸਨ।

Advertisement

ਐਤਵਾਰ ਰਾਤ ਨੂੰ ਬ੍ਰਿਸਬੇਨ ਵਿਚ ਹੋਏ ਫਾਈਨਲ ਮੁਕਾਬਲੇ ਦੌਰਾਨ ਪੰਜਾਬੀ ਗੱਭਰੂ ਗੋਰਕੀ ਗਿੱਲ ਦੀ ਸਲੀਕ ਲੈਬ ਦਾ ਉਤਪਾਦ ਸਾਲ 2024 ਦੇ ਸਰਵੋਤਮ ਉਤਪਾਦ ਵਜੋਂ ਚੁਣਿਆ ਗਿਆ। ਗੋਰਕੀ ਗਿੱਲ ਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਦੋਹਰੀ ਖ਼ੁਸ਼ੀ ਦਾ ਮੌਕਾ ਸੀ ਕਿਉਂਕਿ ਇਹ ਮਾਣ ਗੋਰਕੀ ਗਿੱਲ ਨੂੰ ਉਸ ਦੇ ਜਨਮ ਦਿਨ ਵਾਲੇ ਦਿਨ ਮਿਲਿਆ। ਦਰਜਨ ਤੋਂ ਵਧੇਰੇ ਵੱਖ-ਵੱਖ ਕੈਟਾਗਰੀ ਦੇ ਐਵਾਰਡਾਂ ਲਈ ਜੱਜਾਂ ਦੇ ਪੈਨਲ ਵਲੋਂ ਚੋਣ ਕੀਤੀ ਗਈ ਜਿਸ ’ਚ ਜੱਜਾਂ ਦਾ ਆਜ਼ਾਦ ਪੈਨਲ, ਮੀਡੀਆ, ਲੋਕ ਸੰਪਰਕ, ਕਾਰੋਬਾਰੀ ਤੇ ਪੇਸ਼ੇਵਰ ਮਾਹਿਰ ਸ਼ਾਮਲ ਸਨ। ਇਹ ਐਵਾਰਡ ਸਮਾਰੋਹ ਫੈਸ਼ਨ ਇੰਡਸਟਰੀ ਦੇ ਪ੍ਰਮੁੱਖ ਕਾਰੋਬਾਰੀਆਂ ਤੋਂ ਇਲਾਵਾ ਇਸ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਪਾਂਸਰ ਕੀਤਾ ਜਾਂਦਾ ਹੈ। ਗੋਰਕੀ ਗਿੱਲ ਪਿਛਲੇ ਕੁਝ ਸਾਲਾਂ ’ਚ ਆਸਟਰੇਲੀਆ ਦੀ ਫੈਸ਼ਨ ਇੰਡਸਟਰੀ ’ਚ ਵੱਡੇ ਨਾਮ ਵਜੋਂ ਉੱਭਰਿਆ ਹੈ। ਉਹ ਸੀਪੀਐੱਮ ਦੇ ਸਾਬਕਾ ਆਗੂ ਅਤੇ ਗੁਰੂਸਰ ਸੁਧਾਰ ਤੋਂ ਪੱਤਰਕਾਰ ਸੰਤੋਖ ਗਿੱਲ ਦਾ ਪੁੱਤਰ ਹੈ।

Advertisement
Advertisement