For the best experience, open
https://m.punjabitribuneonline.com
on your mobile browser.
Advertisement

ਗੋਪੀ ਥੋਟਾਕੁਰਾ ਬਣੇਗਾ ਪਹਿਲਾ ਭਾਰਤੀ ਪੁਲਾੜ ਸੈਲਾਨੀ

08:23 AM Apr 14, 2024 IST
ਗੋਪੀ ਥੋਟਾਕੁਰਾ ਬਣੇਗਾ ਪਹਿਲਾ ਭਾਰਤੀ ਪੁਲਾੜ ਸੈਲਾਨੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਵਾਸ਼ਿੰਗਟਨ: ਉੱਦਮੀ ਅਤੇ ਪਾਇਲਟ ਗੋਪੀ ਥੋਟਾਕੁਰਾ ਪੁਲਾੜ ਦੀ ਸੈਰ ਕਰਨ ਵਾਲਾ ਪਹਿਲਾ ਭਾਰਤੀ ਬਣਨ ਲਈ ਤਿਆਰ ਹੈ। ਉਹ ਐਮਾਜ਼ੋਨ ਸੰਸਥਾਪਕ ਜੈਫ ਬੇਜ਼ੋਸ ਦੇ ਬਲੂ ਓਰਿਜਿਨ ਦੇ ਐੱਨਐੱਸ-25 ਮਿਸ਼ਨ ’ਤੇ ਇੱਕ ਸੈਲਾਨੀ ਵਜੋਂ ਪੁਲਾੜ ਦੀ ਸੈਰ ਕਰਨ ਜਾਵੇਗਾ। ਥੋਟਾਕੁਰਾ ਇਸ ਮਿਸ਼ਨ ’ਤੇ ਜਾਣ ਲਈ ਚੁਣੇ ਗਏ ਅਮਲੇ ਦੇ ਛੇ ਮੈਂਬਰਾਂ ਵਿੱਚੋਂ ਇੱਕ ਹੈ। ਇਸ ਨਾਲ ਹੀ ਉਹ ਪਹਿਲਾ ਭਾਰਤੀ ਪੁਲਾੜ ਸੈਲਾਨੀ ਅਤੇ 1984 ’ਚ ਭਾਰਤੀ ਸੈਨਾ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ’ਚ ਜਾਣ ਵਾਲਾ ਦੂਜਾ ਭਾਰਤੀ ਹੋਵੇਗਾ। ਏਅਰੋਸਪੇਸ ਕੰਪਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਾੜ ’ਚ ਜਾਣ ਲਈ ਹਾਲੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਹ ‘ਨਿਊ ਸ਼ੈਪਰਡ’ ਪ੍ਰੋਗਰਾਮ ਲਈ ਮਨੁੱਖਾਂ ਨੂੰ ਪੁਲਾੜ ’ਚ ਲਿਜਾਣ ਵਾਲੀ ਸੱਤਵੀਂ ਉਡਾਣ ਅਤੇ ਇਸ ਦੇ ਇਤਿਹਾਸ ਦੀ 25ਵੀਂ ਉਡਾਣ ਹੋਵੇਗੀ। ਹਾਲੇ ਤੱਕ ਇਸ ਪ੍ਰੋਗਰਾਮ ਤਹਿਤ 31 ਵਿਅਕਤੀਆਂ ਨੂੰ ਕਰਮਨ ਲਾਈਨ ਤੋਂ ਉੱਪਰ ਲਿਜਾਇਆ ਗਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×