ਸੀਸੀਆਈ ਦੇ ਹੁਕਮਾਂ ਖ਼ਿਲਾਫ਼ ਗੂਗਲ ਦੀ ਅਰਜ਼ੀ ਸੁਪਰੀਮ ਕੋਰਟ ’ਚ ਸੂਚੀਬੱਧ
07:51 AM Sep 20, 2024 IST
ਨਵੀਂ ਦਿੱਲੀ:
Advertisement
ਗੂਗਲ ਨੇ ਸੁਪਰੀਮ ਕੋਰਟ ’ਚ ਦੱਸਿਆ ਕਿ ਐਂਡਰਾਈਡ ਮੋਬਾਈਲ ਪ੍ਰਣਾਲੀ ’ਚ ਕਥਿਤ ਮੁਕਾਬਲੇਬਾਜ਼ੀ ਵਿਰੋਧੀ ਵਤੀਰੇ ਨਾਲ ਸਬੰਧਤ ਮਾਮਲੇ ’ਚ ਬਹਿਸ ਪੰਜ-ਛੇ ਦਿਨ ਤੱਕ ਚੱਲ ਸਕਦੀ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਇਸ ਮਾਮਲੇ ਨਾਲ ਜੁੜੀਆਂ ਅਰਜ਼ੀਆਂ ਸੁਣਵਾਈ ਲਈ ਸੂਚੀਬੱਧ ਕਰ ਦਿੱਤੀਆਂ। ਕੌਮੀ ਕੰਪਨੀ ਲਾਅ ਅਪੀਲ ਟ੍ਰਿਬਿਊਨਲ ਨੇ ਪਿਛਲੇ ਸਾਲ 29 ਮਾਰਚ ਨੂੰ ਇਸ ਮਾਮਲੇ ’ਚ ਮਿਲਿਆ-ਜੁਲਿਆ ਫ਼ੈਸਲਾ ਦਿੱਤਾ ਸੀ। ਉਸ ਨੇ ਗੂਗਲ ’ਤੇ ਲੱਗਿਆ 1,338 ਕਰੋੜ ਰੁਪਏ ਦਾ ਜੁਰਮਾਨਾ ਕਾਇਮ ਰੱਖਿਆ ਸੀ ਪਰ ਆਪਣੇ ਐਂਡਰਾਈਡ ਪਲੇਅ ਸਟੋਰ ’ਤੇ ਤੀਜੀ ਘਰ ਦੇ ਐਪ ਦੀ ਮੇਜ਼ਬਾਨੀ ਦੀ ਇਜਾਜ਼ਤ ਦੇਣ ਜਿਹੀਆਂ ਸ਼ਰਤਾਂ ਖ਼ਤਮ ਕਰ ਦਿੱਤੀਆਂ ਸਨ। ਗੂਗਲ ਨੇ ਅਪੀਲ ਅਥਾਰਿਟੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਵੀ ਜਵਾਬੀ ਅਪੀਲ ਦਾਖ਼ਲ ਕੀਤੀ ਹੈ। -ਪੀਟੀਆਈ
Advertisement
Advertisement