ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੂਗਲ ਨੂੰ ਯੂਰਪੀ ਯੂਨੀਅਨ ਵੱਲੋਂ ਲਾਏ ਜੁਰਮਾਨੇ ਤੋਂ ਨਹੀਂ ਮਿਲੀ ਰਾਹਤ

07:27 AM Sep 11, 2024 IST

ਲੰਡਨ, 10 ਸਤੰਬਰ
ਮਾਪਦੰਡਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਯੂਰਪੀ ਯੂਨੀਅਨ ਵੱਲੋਂ ਗੂਗਲ ’ਤੇ ਲਾਏ ਗਏ 2.4 ਅਰਬ ਯੂਰੋ ਦੇ ਜੁਰਮਾਨੇ ਦੇ ਹੁਕਮਾਂ ਨੂੰ ਅੱਜ ਉਪਰਲੀ ਅਦਾਲਤ ਨੇ ਬਰਕਰਾਰ ਰੱਖਿਆ ਹੈ। ਇੰਟਰਨੈੱਟ ’ਤੇ ਖੋਜ ਦੌਰਾਨ ਵਿਰੋਧੀਆਂ ਦੇ ਮੁਕਾਬਲੇ ਆਪਣੇ ਸੁਝਾਅ ਨੂੰ ਪਹਿਲ ਦੇਣ ਦੇ ਮਾਮਲੇ ਵਿੱਚ ਯੂਰਪੀ ਯੂਨੀਅਨ ਦੀ ਹੇਠਲੀ ਅਦਾਲਤ ਨੇ ਗੂਗਲ ’ਤੇ 2.4 ਅਰਬ ਯੂਰੋ (2.7 ਅਰਬ ਡਾਲਰ) ਦਾ ਜੁਰਮਾਨਾ ਲਾਇਆ ਸੀ। ਗੂਗਲ ਨੇ ਇਸ ਫ਼ੈਸਲੇ ਖ਼ਿਲਾਫ ਯੂਰਪੀ ਯੂਨੀਅਨ ਦੀ ‘ਕੋਰਟ ਆਫ ਜਸਟਿਸ’ ਵਿੱਚ ਅਪੀਲ ਦਾਇਰ ਕੀਤੀ ਸੀ ਪਰ ਉਥੋਂ ਵੀ ਅਮਰੀਕੀ ਕੰਪਨੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ। -ਪੀਟੀਆਈ

Advertisement

Advertisement