ਦੁਕਾਨ ’ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ
07:18 AM Feb 07, 2025 IST
Advertisement
ਪੱਤਰ ਪ੍ਰੇਰਕ
ਗੁਰੂਹਰਸਹਾਏ, 6 ਫਰਵਰੀ
ਇਥੇ ਇਕ ਦੁਕਾਨ ’ਚ ਪਾੜ ਲਾ ਕੇ ਚੋਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ ’ਚੋਂ ਇਨਵਰਟਰ, ਬੈਟਰਾ, 5000 ਦੀ ਨਗਦੀ ਅਤੇ ਕੋਲ ਡਰਿੰਕਸ ਚੋਰੀ ਕਰ ਕੇ ਲੈ ਗਏ| ਦੁਕਾਨ ਮਾਲਕ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰੇ ਚਲਾ ਗਿਆ ਸੀ ਅਤੇ ਸਵੇਰੇ ਆ ਕੇ ਵੇਖਿਆ ਦੁਕਾਨ ਦੇ ਪਿਛਲੇ ਪਾਸੋਂ ਪਾੜ ਲੱਗਿਆ ਹੋਇਆ ਸੀ ਤੇ ਅੰਦਰੋਂ ਸਾਮਾਨ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਦਾ 60,000 ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ| ਉਸ ਨੇ ਇਸ ਚੋਰੀ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲੀਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ|
Advertisement
Advertisement
Advertisement
Advertisement