ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨ ਵਿੱਚੋਂ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ

05:26 PM Jun 23, 2023 IST

ਪੱਤਰ ਪ੍ਰੇਰਕ

Advertisement

ਭੁੱਚੋ ਮੰਡੀ, 13 ਜੂਨ

ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ‘ਤੇ ਸਥਿਤ ਪਿੰਡ ਭੁੱਚੋ ਖੁਰਦ ਦੇ ਸਰਕਾਰੀ ਸਕੂਲ ਨੇੜਲੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਬੀਤੀ ਰਾਤ ਕਰੀਬ ਡੇਢ ਲੱਖ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਪੀੜਤ ਦੁਕਾਨਦਾਰ ਰਾਹੁਲ ਕੁਮਾਰ ਪੁੱਤਰ ਫੂਲ ਚੰਦ ਨੇ ਦੱਸਿਆ ਕਿ ਰਾਤ ਚੋਰਾਂ ਨੇ ਜਿੰਦਰੇ ਨਾ ਟੁੱਟਣ ਕਾਰਨ ਸ਼ਟਰ ਹੀ ਤੋੜ ਦਿੱਤਾ। ਸ਼ਟਰ ਦੇ ਨਾਲ ਹੀ ਲੱਗਿਆ ਕੱਚ ਦਾ ਸ਼ੀਸ਼ਾ ਤੋੜ ਕੇ ਚੋਰ ਅੰਦਰ ਵੜ ਗਏ ਅਤੇ ਅੱਧੀ ਦਰਜਨ ਮਹਿੰਗੇ ਮੋਬਾਈਲ, ਚਾਰ ਪੰਜ ਛੋਟੇ ਮੋਬਾਈਲ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਐਲਸੀਡੀ ਸਣੇ ਹੋਰ ਸਮਾਨ ਲੈ ਗਏ। ਇਸ ਨਾਲ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਬਠਿੰਡਾ ਛਾਉਣੀ ਦੀ ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement