ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੈਕਟਰੀ ਤੇ ਦੁਕਾਨ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ

09:53 AM Jul 22, 2023 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਜੁਲਾਈ
ਵੱਖ-ਵੱਖ ਇਲਾਕਿਆਂ ਵਿੱਚ ਨਾਮਲੂਮ ਵਿਅਕਤੀ ਚੋਰੀਆਂ ਕਰ ਕੇ ਲੱਖਾਂ ਰੁਪਏ ਦੇ ਮੁੱਲ ਦਾ ਸਮਾਨ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਗਲੀ ਨੰਬਰ 2 ਮੁਰਾਦਪੁਰਾ ਗਿੱਲ ਰੋਡ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਫੈਕਟਰੀ ਬੀਐੱਮ ਇੰਟਰਪ੍ਰਾਈਜਜ ਗਲੀ ਨੰਬਰ 10 ਬਾਬਾ ਮੁਕੰਦ ਸਿੰਘ ਨਗਰ ਵਿੱਚ ਹੈ, ਜਿੱਥੇ ਲੋਹੇ ਦੀ ਵਾਸ਼ਲ ਤਿਆਰ ਕੀਤੀ ਜਾਂਦੀ ਹੈ। ਉਹ ਫੈਕਟਰੀ ਬੰਦ ਕਰ ਕੇ ਘਰ ਆ ਗਿਆ ਸੀ। ਅਗਲੇ ਦਨਿ ਸਵੇਰੇ ਫੈਕਟਰੀ ਦੇ ਵਰਕਰ ਟਿੰਕੂ ਨੇ ਫੈਕਟਰੀ ਦੇ ਤਾਲੇ ਟੁੱਟੇ ਹੋਣ ਸਬੰਧੀ ਦੱਸਿਆ। ਉਸਨੇ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਇੱਕ ਛੋਟਾ ਹਾਥੀ ਤੇ ਦੋ ਨਾਮਲੂਮ ਵਿਅਕਤੀ ਫੈਕਟਰੀ ਅੰਦਰੋਂ ਵਾਸ਼ਲਾਂ ਦੀਆਂ 15 ਬੋਰੀਆਂ ਚੋਰੀ ਕਰ ਕੇ ਲੈ ਗਏ ਹਨ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗਲੀ ਨੰਬਰ 6 ਮੁਹੱਲਾ ਨਾਨਕਸਰ ਸ਼ਿਮਲਾਪੁਰੀ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਦੀ ਮੀਨ ਟੈਟੂ ਐਂਡ ਆਰਟ ਨਾਮ ਦੀ ਦੁਕਾਨ ਨੰਬਰ 4 ਟੇਡੀ ਰੋਡ ਸ਼ਿਮਲਾਪੁਰੀ ਵਿੱਚ ਹੈ। ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਜਦਕਿ ਅਗਲੇ ਦਨਿ ਸਵੇਰੇ ਦੁਕਾਨ ਤੇ ਚੋਰੀ ਹੋਣ ਬਾਰੇ ਪਤਾ ਲੱਗਾ। ਉਸਨੇ ਮੌਕੇ ’ਤੇ ਜਾ ਕੇ ਚੈਕ ਕੀਤਾ ਤਾਂ ਪਤਾ ਲੱਗਾ ਕਿ ਦੁਕਾਨ ਅੰਦਰੋਂ ਇੱਕ ਲੈਪਟਾਪ ਐਚਪੀ, ਐਪਲ ਆਈ ਪੈਡ, ਐਪਲ ਚਾਰਜਰ ਅਤੇ ਲੀਡ, 2 ਕੈਨਾਨ ਪ੍ਰਿੰਟਰ, ਇੱਕ ਰਿੰਗ ਲਾਇਟ ਸਮੇਤ ਸਟੈਂਡ, 3 ਟੈਟੂ ਮਸ਼ੀਨਾਂ, 4/5 ਨੀਡਲ ਬੌਕਸ, 6 ਰੰਗ ਮੇਡ ਇੰਨ ਯੂਐਸਏ, ਤਿੰਨ ਕ੍ਰੈਡਿਟ ਕਾਰਡ ਚੋਰੀ ਹੋਏ ਹਨ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement