ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੇਅਰੀ ਫਾਰਮ ਹਾਊਸ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ

07:46 AM Apr 26, 2024 IST

ਪੱਤਰ ਪ੍ਰੇਰਕ
ਭੋਗਪੁਰ, 25 ਅਪਰੈਲ
ਪਿੰਡ ਡੱਲਾ ਵਾਸੀ ਸੁਮਿੱਤਰ ਸਿੰਘ ਦੇ ਡੇਅਰੀ ਫਾਰਮ ਹਾਊਸ ਵਿੱਚੋਂ ਪਿਛਲੀ ਰਾਤ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਣਕਾਰੀ ਅਨੁਸਾਰ ਰਾਤ ਨੂੰ ਸੁਮਿੱਤਰ ਸਿੰਘ ਆਪਣੇ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਡੇਅਰੀ ਫਾਰਮ ਹਾਊਸ ਦੇ ਗੇਟ ਦਾ ਜਿੰਦਰਾ ਮਾਰ ਕੇ ਘਰ ਆ ਗਿਆ ਸੀ। ਮਗਰੋਂ ਚੋਰ ਕੰਧ ਟੱਪ ਕੇ ਅੰਦਰੋਂ ਮੋਟਰਸਾਈਕਲ, ਕਣਕ, ਸਰ੍ਹੋਂ ਤੇ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰ ਕੇ ਲੈ ਗਏ। ਡੇਅਰੀ ਫਾਰਮ ਹਾਊਸ ਦੇ ਮਾਲਕ ਨੇ ਥਾਣਾ ਭੋਗਪੁਰ ਦੀ ਪੁਲੀਸ ਨੂੰ ਚੋਰੀ ਦੀ ਵਾਰਦਾਤ ਬਾਰੇ ਸੂਚਨਾ ਦਿੱਤੀ। ਏਐੱਸਆਈ ਕਰਨੈਲ ਸਿੰਘ ਨੇ ਕਿਹਾ ਕਿ ਡੇਅਰੀ ਫਾਰਮ ਹਾਊਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾਵੇਗਾ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement