ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਬਾੜ ਦੀ ਦੁਕਾਨ ’ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

09:20 AM Jun 30, 2024 IST
ਭੁੱਚੋ ਮੰਡੀ ਵਿੱਚ ਪੁਲੀਸ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਦੁਕਾਨਦਾਰ।

ਪਵਨ ਗੋਇਲ
ਭੁੱਚੋ ਮੰਡੀ, 29 ਜੂਨ
ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਾਣਕਾਰੀ ਮੁਤਾਬਕ ਬਾਲਿਆਂਵਾਲੀ ਸੜਕ ’ਤੇ ਬੀਤੀ ਰਾਤ ਛੁੱਟਨ ਅਲੀ ਪੁੱਤਰ ਰਮਜ਼ਾਨ ਖਾਨ ਦੀ ਕਬਾੜ ਦੀ ਦੁਕਾਨ ਵਿੱਚੋਂ ਚੋਰ ਲਗਭਗ ਤਿੰਨ ਲੱਖ ਰੁਪਏ ਦਾ ਤਾਂਬਾ ਅਤੇ ਪਿੱਤਲ ਆਦਿ ਕਬਾੜੀਏ ਦੀ ਮੋਟਰਸਾਈਕਲ ਰੇਹੜੀ ਵਿੱਚ ਹੀ ਲੱਦ ਕੇ ਲੈ ਗਏ। ਪੀੜਤ ਕਬਾੜੀਏ ਛੁੱਟਨ ਅਲੀ ਨੇ ਦੱਸਿਆ ਕਿ ਉਸ ਨੇ ਪਿਛਲੇ ਕਰੀਬ ਦਸ ਸਾਲਾਂ ਤੋਂ ਤਾਂਬੇ ਵਾਲੀਆਂ ਮੋਟਰਾਂ ਅਤੇ ਪਿੱਤਲ ਦਾ ਕਬਾੜ ਇਕੱਠਾ ਕਰਕੇ ਗੱਤੇ ਆਦਿ ਹੇਠਾਂ ਛੁਪਾ ਕੇ ਰੱਖਿਆ ਸੀ। ਚੋਰਾਂ ਨੇ ਗੱਤਾ ਪਾਸੇ ਕਰ ਕੇ ਇਹ ਸਾਮਾਨ ਚੋਰੀ ਕੀਤਾ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਚੋਰਾਂ ਨੇ ਉਨ੍ਹਾਂ ਦੇ ਸਕੇ ਭਰਾ ਦੇ ਘਰ ਵਿੱਚ ਹੂੰਝਾ ਫੇਰਦਿਆਂ ਡੇਢ ਲੱਖ ਦਾ ਸਾਮਾਨ ਚੋਰੀ ਕੀਤਾ ਸੀ। ਪੁਲੀਸ ਸਿਰਫ਼ ਇੱਕ ਵਾਰ ਆਈ ਸੀ। ਉਸ ਤੋਂ ਬਾਅਦ ਚੋਰੀ ਬਾਰੇ ਕੋਈ ਖੋਜਖੁਰਾ ਨਹੀਂ ਲੱਭਿਆ। ਇਨ੍ਹਾਂ ਚੋਰੀਆਂ ਕਾਰਨ ਪਰਿਵਾਰ ਸਦਮੇ ਵਿੱਚ ਹੈ। ਇਸ ਮੌਕੇ ਇਕੱਠੇ ਹੋਏ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੁਕਾਨ ਅਤੇ ਘਰ ਵਿੱਚ ਹੋਈਆਂ ਵੱਡੀਆਂ ਚੋਰੀਆਂ ਕਰਨ ਵਾਲੇ ਚੋਰਾਂ ਦੀ ਭਾਲ ਕਰਕੇ ਸਾਮਾਨ ਬਰਾਮਦ ਕੀਤਾ ਜਾਵੇ ਅਤੇ ਚੋਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Advertisement

Advertisement
Advertisement