For the best experience, open
https://m.punjabitribuneonline.com
on your mobile browser.
Advertisement

ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ: ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ

03:32 PM Feb 26, 2024 IST
ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ  ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ
Advertisement

ਜਲੰਧਰ, 26 ਫਰਵਰੀ
ਡੀਆਰਐੱਮ ਫਿਰੋਜ਼ਪੁਰ ਸੰਜੇ ਸਾਹੂ ਨੇ ਅੱਜ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ ਛੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਕਠੂਆ ਦਾ ਸਟੇਸ਼ਨ ਮਾਸਟਰ, ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ। ਕਠੂਆ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਅਚਾਨਕ ਬਿਨਾਂ ਡਰਾਈਵਰ ਦੇ ਚੱਲਣ ਲੱਗੀ ਤੇ ਉਹ ਇਸ ਤਰ੍ਹਾਂ ਕਰੀਬ 70 ਕਿਲੋਮੀਟਰ ਾਦਾ ਪੈਂਡਾ ਤੈਅ ਕਰਕੇ ਮੁਕੇਰੀਆਂ ਦੇ ਉਚੀ ਬੱਸੀ ਆ ਕੇ ਰੋਕੀ ਗਈ।

Advertisement

Advertisement
Author Image

Advertisement
Advertisement
×