ਕਰਨਾਲ ਵਿੱਚ ਮਾਲ ਗੱਡੀ ਪਟੜੀ ਤੋਂ ਲੱਥੀ; ਕਈ ਕੰਟੇਨਰ ਚਲਦੀ ਗੱਡੀ ਵਿੱਚੋਂ ਡਿੱਗੇ
10:47 AM Jul 02, 2024 IST
ਚੰਡੀਗੜ੍ਹ: ਕਰਨਾਲ ਲਾਗੇ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਲੱਥਣ ਕਾਰਨ ਦਿੱਲੀ ਅੰਮ੍ਰਿਤਸਰ ਪੈਸੈਂਜਰ ਟਰੇਨ ਰੱਦ ਕਰ ਦਿੱਤੀ ਗਈ ਹੈ ਤੇ ਕੁੱਲ 70 ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਵੇਲੇ ਚਲਦੀ ਮਾਲ ਗੱਡੀ ਵਿਚੋਂ ਕਈ ਕੰਟੇਨਰ ਡਿੱਗ ਗਏ।
ਪ੍ਰਵੀਨ ਅਰੋੜਾ
ਕਰਨਾਲ, 2 ਜੁਲਾਈ
Advertisement
ਦਿੱਲੀ-ਅੰਬਾਲਾ ਰੇਲਵੇ ਟਰੈਕ ’ਤੇ ਕਰਨਾਲ ਦੇ ਤਰਾਵੜੀ ਨੇੜੇ ਅੱਜ ਸਵੇਰ ਮਾਲ ਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਰੇਲ ਆਵਾਜਾਈ ਠੱਪ ਹੋ ਗਈ। ਇਸ ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੋਵਾਂ ਦਿਸ਼ਾਵਾਂ ਵਿੱਚ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

Related News
Advertisement