ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ
09:08 AM Dec 18, 2024 IST
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਦਸੰਬਰ
ਇੱਥੋਂ ਦੇ ਫੇਜ਼-2 ਦੇ ਐੱਚਐੱਮ ਬਲਾਕ ਦੇ ਇੱਕ ਸੁੰਨੇ ਘਰ ਵਿੱਚੋਂ ਚੋਰੀ ਹੋ ਗਈ। ਮੁੱਖ ਸੜਕ ’ਤੇ ਸਥਿਤ ਇਸ ਘਰ ਦਾ ਮਾਲਕ ਅਸ਼ੋਕ ਕੁਮਾਰ ਆਪਣੇ ਪਰਿਵਾਰ ਸਮੇਤ ਦਿੱਲੀ ਗਿਆ ਹੋਇਆ ਹੈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਘਰ ਬੰਦ ਸੀ। ਅੱਜ ਸਵੇਰੇ ਆਂਢ-ਗੁਆਂਢ ਦੇ ਲੋਕਾਂ ਨੇ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਹੈ। ਗੁਆਂਢੀਆਂ ਨੇ ਦੱਸਿਆ ਕਿ ਚੋਰ ਆਪਣਾ ਸਕੂਟਰ ਉੱਥੇ ਹੀ ਛੱਡ ਗਏ ਜਦੋਂਕਿ ਪੀੜਤ ਅਸ਼ੋਕ ਕੁਮਾਰ ਦੀ ਕਾਰ ਚੋਰੀ ਕਰਕੇ ਲੈ ਗਏ। ਘਰ ’ਚੋਂ ਕਿੰਨਾ ਸਮਾਨ ਚੋਰੀ ਹੋਇਆ, ਇਸ ਦਾ ਪਤਾ ਅਸ਼ੋਕ ਕੁਮਾਰ ਦੇ ਦਿੱਲੀ ਤੋਂ ਆਉਣ ਮਗਰੋਂ ਹੀ ਪਤਾ ਲੱਗ ਸਕੇਗਾ। ਗੁਆਂਢੀਆਂ ਨੇ ਫੋਨ ’ਤੇ ਚੋਰੀ ਦੀ ਸੂਚਨਾ ਅਸ਼ੋਕ ਕੁਮਾਰ ਨੂੰ ਦਿੱਤੀ ਅਤੇ ਪੁਲੀਸ ਨੂੰ ਵੀ ਇਤਲਾਹ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲਿਆ।
Advertisement
Advertisement