ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨਾਂ ਅੱਗੇ ਸੜਕਾਂ ’ਤੇ ਰੱਖਿਆ ਸਾਮਾਨ ਆਵਾਜਾਈ ’ਚ ਅੜਿੱਕਾ

06:29 AM Jan 07, 2025 IST
ਮਾਲੇਰਕੋਟਲਾ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਲੱਗਿਆ ਜਾਮ।

ਹੁਸ਼ਿਆਰ ਸਿੰਘ ਰਾਣੂ

Advertisement

ਮਾਲੇਰਕੋਟਲਾ, 6 ਜਨਵਰੀ
ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸੜਕ ਤੱਕ ਰੱਖਿਆ ਸਾਮਾਨ ਆਵਾਜਾਈ ’ਚ ਅੜਿੱਕਾ ਬਣ ਰਿਹਾ ਹੈ। ਤਿਉਹਾਰਾਂ ਦੌਰਾਨ ਤਾਂ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਹੋ ਜਾਂਦੀ ਹੈ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਸੜਕ ’ਤੇ ਕਈ-ਕਈ ਫੁੱਟ ਅੱਗ ਤੱਕ ਸਾਮਾਨ ਸਜਾ ਲੈਂਦੇ ਹਨ। ਇੱਥੇ ਹੀ ਬੱਸ ਨਹੀਂ ਕਈ ਦੁਕਾਨਦਾਰ ਰੇਹੜੀਆਂ ’ਤੇ ਸਾਮਾਨ ਵੇਚਣ ਵਾਲਿਆਂ ਨੂੰ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਖੜ੍ਹੀਆਂ ਕਰਨ ਦੀ ਇਜਾਜ਼ਤ ਦੇ ਕੇ ਉਨ੍ਹਾਂ ਤੋਂ ਕਿਰਾਇਆ ਵੀ ਵਸੂਲ ਰਹੇ ਹਨ। ਇਨ੍ਹਾਂ ਰੇਹੜੀਆਂ ਦੇ ਦੁਕਾਨਾਂ ਅੱਗੇ ਖੜ੍ਹਨ ਨਾਲ ਸੜਕ ਹੋਰ ਤੰਗ ਹੋ ਜਾਂਦੀ ਹੈ। ਬਾਜ਼ਾਰ ਖ਼ਰੀਦਦਾਰੀ ਲਈ ਆਉਂਦੇ ਗਾਹਕਾਂ ਨੂੰ ਮਜਬੂਰੀ ਵੱਸ ਆਪਣਾ ਵਾਹਨ ਸੜਕ ’ਤੇ ਹੀ ਖੜ੍ਹਾਉਣਾ ਪੈਂਦਾ ਹੈ, ਜਿਸ ਨਾਲ ਜਾਮ ਲੱਗ ਜਾਂਦਾ ਹੈ। ਕਈ ਵਾਰ ਹਾਲਾਤ ਇਹ ਬਣ ਜਾਂਦੇ ਹਨ ਕਿ ਦੁਕਾਨਦਾਰਾਂ ਦਾ ਦੁਕਾਨਾਂ ਅੱਗੇ ਵਾਹਨ ਪਾਰਕ ਕਰਨ ਨੂੰ ਲੈ ਕੇ ਗਾਹਕਾਂ ਨਾਲ ਝਗੜਾ ਵੀ ਹੋ ਜਾਂਦਾ ਹੈ। ਨਗਰ ਕੌਂਸਲ ਵੱਲੋਂ ਸਾਲ ’ਚ ਦੋ-ਚਾਰ ਵਾਰ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਚੁੱਕਵਾਉਣ ਲਈ ਚਲਾਈ ਜਾਂਦੀ ਮੁਹਿੰਮ ਦੇ ਵੀ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਉਂਦੇ। ਦੁਕਾਨਦਾਰ ਨਗਰ ਕੌਂਸਲ ਦੀ ਟੀਮ ਨੂੰ ਦੇਖ ਕੇ ਆਪਣੀਆਂ ਦੁਕਾਨਾਂ ਅੱਗੇ ਰੱਖਿਆ ਸਾਮਾਨ ਚੁੱਕ ਕੇ ਅੰਦਰ ਰੱਖ ਲੈਂਦੇ ਹਨ ਜਿਉਂ ਹੀ ਟੀਮ ਅੱਗੇ ਲੰਘਦੀ ਜਾਂਦੀ ਹੈ ਤਿਉਂ ਤਿਉਂ ਦੁਕਾਨਦਾਰ ਮੁੜ ਸਾਮਾਨ ਦੁਕਾਨ ਦੇ ਬਾਹਰ ਸੜਕ ’ਤੇ ਰੱਖਦੇ ਜਾਂਦੇ ਹਨ। ਟਰੈਫ਼ਿਕ ਪੁਲੀਸ ਸੀਮਤ ਨਫ਼ਰੀ ਨਾਲ ਜਾਮ ਖੁੱਲ੍ਹਵਾਉਣ ਲਈ ਬਾਜ਼ਾਰ ’ਚ ਖੜ੍ਹੇ ਬੇਤਰਤੀਬੇ ਵਾਹਨਾਂ ਨੂੰ ਹਟਾਉਣ ਲਈ ਜੁਟੀ ਰਹਿੰਦੀ ਹੈ। ਡਾ. ਅਬਦੁਲ ਕਲਾਮ ਵੈੱਲਫੇਅਰ ਫ਼ਰੰਟ ਆਫ਼ ਪੰਜਾਬ ਦੇ ਜਨਰਲ ਸਕੱਤਰ ਮੁਨਸ਼ੀ ਫ਼ਾਰੂਕ ਅਹਿਮਦ ਨੇ ਕਿਹਾ ਕਿ ਨਗਰ ਕੌਂਸਲ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਸੜਕ ’ਤੇ ਸਾਮਾਨ ਨਾ ਰੱਖਣ ਵਾਲਿਆਂ ਦਾ ਸਾਮਾਨ ਜ਼ਬਤ ਕਰੇ ਤੇ ਭਾਰੀ ਜੁਰਮਾਨੇ ਕਰੇ। ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਿਯਮਿਤ ਕਾਰਵਾਈ ਜਾਰੀ ਰੱਖੇ। ਬਾਜ਼ਾਰਾਂ ’ਚ ਦੁਕਾਨਾਂ ਅੱਗੇ ਪਾਰਕਿੰਗ ਲਾਈਨ ਲਾਈ ਜਾਵੇ ਤਾਂ ਜੋ ਗਾਹਕ ਆਪਣੇ ਵਾਹਨ ਪਾਰਕਿੰਗ ਲਾਈਨ ਦੇ ਅੰਦਰ ਹੀ ਖੜ੍ਹੇ ਕਰਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀ ਸਮੇਂ ਸਮੇਂ ਸਿਰ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਂਦੀ ਰਹਿੰਦੀ ਹੈ। ਸੜਕਾਂ ’ਤੇ ਪਿਆ ਸਾਮਾਨ ਵੀ ਜ਼ਬਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਖ਼ੁਦ ਵੀ ਦੁਕਾਨਾਂ ਤੋਂ ਬਾਹਰ ਸੜਕ ’ਤੇ ਸਾਮਾਨ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Advertisement
Advertisement