ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ’ਚ ਅੱਗ ਲੱਗਣ ਕਾਰਨ ਸਾਮਾਨ ਸੜਿਆ

06:47 AM Jun 20, 2024 IST
ਘਰ ਵਿੱਚ ਲੱਗੀ ਅੱਗ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 19 ਜੂਨ
ਇਥੋਂ ਦੀ ਧਨੌਨੀ ਸੜਕ ’ਤੇ ਸਥਿਤ ਗੋਵਿੰਦ ਵਿਹਾਰ ਕਲੋਨੀ ਦੇ ਇਕ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਅੱਗ ਘਰ ਦੀ ਪਹਿਲੀ ਮੰਜਿਲ ’ਤੇ ਬਣੀ ਮੋਮਟੀ ਵਿੱਚ ਲੱਗੀ ਜਿਥੇ ਸਪੇਅਰ ਪਾਰਟਸ ਦਾ ਸਾਮਾਨ ਪਿਆ ਸੀ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਵਿੱਚ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਮੋਮਟੀ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਘਰ ਦੇ ਮਾਲਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਇਥੇ ਕਿਰਾਏ ’ਤੇ ਰਹਿੰਦਾ ਹੈ ਅਤੇ ਸਫਾਈ ਵਾਲੀ ਮਸ਼ੀਨਾਂ ਦੇ ਸਪੇਅਰ ਪਾਰਟਸ ਸਪਲਾਈ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣਾ ਸਾਰਾ ਸਾਮਾਨ ਘਰ ਦੀ ਮੋਮਟੀ ਵਿੱਚ ਹੀ ਸਟੋਰ ਕਰ ਰੱਖਦਾ ਹੈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਅਚਾਨਕ ਮੋਮਟੀ ਵਿੱਚ ਧੂੰਆਂ ਨਿਕਲਦਾ ਦੇਖ ਜਦ ਉਹ ਉੱਪਰ ਗਿਆ ਤਾਂ ਉਥੇ ਪਏ ਸਾਮਾਨ ਨੂੰ ਅੱਗ ਲੱਗੀ ਹੋਈ ਸੀ। ਉਸਨੇ ਦੱਸਿਆ ਕਿ ਬਿਜਲੀ ਦੀ ਤਾਰ ਪਿੰਘਲਣ ਕਾਰਨ ਇਹ ਅੱਗ ਲੱਗੀ ਸੀ। ਅੱਤ ਦੀ ਗਰਮੀ ਕਾਰਨ ਕੁਝ ਮਿੰਟਾਂ ਵਿੱਚ ਅੱਗ ਭੜਕ ਗਈ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਬਿਜਲੀ ਸਪਲਾਈ ਬੰਦ ਕਰ ਅੱਗ ’ਤੇ ਕਾਬੂ ਪਾਇਆ। ਮਾਲਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅੱਗ ਲੱਗਣ ਕਾਰਨ ਉਸ ਦਾ ਸੱਤ ਲੱਖ ਰੁਪਏ ਕਰੀਬ ਦਾ ਸਾਮਾਨ ਸੜ ਗਿਆ ਹੈ।

Advertisement

Advertisement