ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਾਮਾਨ ਵੰਡਿਆ

11:00 AM Dec 31, 2023 IST
ਮਾਨਸਾ ਦੇ ਸਿੱਖਿਆ ਅਧਿਕਾਰੀ ਅੰਗਹੀਣਾਂ ਨੂੰ ਸਾਮਾਨ ਵੰਡਦੇ ਹੋਏ।

ਮਾਨਸਾ: ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਾਨਸਾ ਰੂਬੀ ਬਾਂਸਲ ਦੀ ਅਗਵਾਈ ਵਿੱਚ ਸਰਵ ਸਿੱਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਵਿੱਚ ਕੈਂਪ ਲਾਇਆ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬਰੇਟਾ ਅਤੇ ਬੁਢਲਾਡਾ ਦੇ 111 ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ ਗਿਆ। ਜ਼ਿਲ੍ਹਾ ਸਪੈਸ਼ਲ ਐਜੂਕੇਟਰ ਰਕੇਸ਼ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦਿਵਿਆਂਗ ਬੱਚਿਆਂ ਦੀ ਸਹਾਇਤਾ ਅਤੇ ਹੌਂਸਲਾ ਅਫਜ਼ਾਈ ਜ਼ਰੂਰੀ ਹੈ। ਇਸ ਮੌਕੇ ਨਿਰਮਲਾਂ ਦੇਵੀ, ਕੰਚਨ ਰਾਣੀ, ਅਜੇ ਕੈਂਥ, ਗੁਰਪ੍ਰੀਤ ਦਾਸ ਅਤੇ ਸੰਦੀਪ ਕੁਮਾਰ ਮੌਜੂਦ ਸਨ। -ਪੱਤਰ ਪ੍ਰੇਰਕ

Advertisement

Advertisement