Goods and Services Tax: ਜੀਵਨ ਤੇ ਸਿਹਤ ਬੀਮੇ ’ਤੇ ਟੈਕਸ ਘਟਾਉਣ ਸਬੰਧੀ ਫ਼ੈਸਲਾ ਟਲਿਆ
10:18 PM Dec 21, 2024 IST
ਜੈਸਲਮੇਰ, 21 ਦਸੰਬਰ
Advertisement
ਜੀਐੱਸਟੀ ਕੌਂਸਲ ਨੇ ਕੰਪਨੀਆਂ ਤੋਂ ਖ਼ਰੀਦੇ ਗਏ ਪੁਰਾਣੇ ਇਲੈਕਟ੍ਰਿਕ ਵਾਹਨ ਦੇ ਮਾਰਜਿਨ ਮੁੱਲ ’ਤੇ ਟੈਕਸ ਦੀ ਦਰ 12 ਫ਼ੀਸਦ ਤੋਂ ਵਧਾ ਕੇ 18 ਫ਼ੀਸਦ ਕਰ ਦਿੱਤੀ ਹੈ। ਉਂਝ ਨਿੱਜੀ ਤੌਰ ’ਤੇ ਪੁਰਾਣੇ ਵਾਹਨਾਂ ਦੀ ਵੇਚ-ਵੱਟ ’ਤੇ ਜੀਐੱਸਟੀ ਤੋਂ ਛੋਟ ਜਾਰੀ ਰਹੇਗੀ। ਕੌਂਸਲ ਨੇ ਸਵਿਗੀ ਅਤੇ ਜ਼ੋਮੈਟੋ ਲਈ ਟੈਕਸ ਦਰਾਂ ਬਾਰੇ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਜੀਐੱਸਟੀ ਕੌਂਸਲ ਨੇ ਜੀਵਨ ਅਤੇ ਸਿਹਤ ਬੀਮੇ ਉੱਤੇ ਟੈਕਸ ਘਟਾਉਣ ਸਬੰਧੀ ਫ਼ੈਸਲਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਹਿਮਤੀ ਬਣੀ ਕਿ ਬੀਮੇ ’ਤੇ ਟੈਕਸ ਸਬੰਧੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਹੋਰ ਵਿਚਾਰ ਵਟਾਂਦਰੇ ਦੀ ਲੋੜ ਹੈ। -ਪੀਟੀਆਈ
Advertisement
Advertisement