ਯੁਵਕ ਮੇਲੇ ਵਿੱਚ ਪ੍ਰਤਾਪ ਕਾਲਜ ਦੀ ਚੰਗੀ ਕਾਰਗੁਜ਼ਾਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲੇ ਦੇ ਜੀਐੱਚਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਅਹਿਮ ਸਥਾਨ ਪ੍ਰਾਪਤ ਕੀਤੇ ਹਨ। ਇਸ ਯੁਵਕ ਮੇਲੇ ਵਿੱਚ 33 ਵਿੱਦਿਅਕ ਕਾਲਜਾਂ ਦੇ 450 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਯੁਵਕ ਮੇਲੇ ਵਿੱਚ ਸ਼ਿਰਕਤ ਕੀਤੀ। ਯੁਵਕ ਮੇਲੇ ਦੌਰਾਨ ਸ਼ਬਦ ਗਾਇਨ ਮੁਕਾਬਲੇ ਵਿੱਚ ਪ੍ਰਤਾਪ ਕਾਲਜ ਦੀ ਗੁਰਨੂਪ ਨੇ ਤੀਜਾ, ਸੋਲੋ ਵਿੱਚ ਲੱਕੀ ਨੇ ਤੀਜਾ, ਗੀਤ ਮੁਕਾਬਲੇ ਵਿੱਚ ਗਰਨੂਪ ਨੇ ਦੂਜਾ, ਕਲਾਸੀਕਲ ਵੋਕਲ ਵਿੱਚ ਅਰਨੂਰ ਨੇ ਪਹਿਲਾ, ਬਲਬੀਰ ਕੌਰ ਨੇ ਕਾਰਟੂਨਿੰਗ ਵਿੱਚ ਤੀਜਾ, ਅਨਮੋਲ ਨੇ ਭਾਸ਼ਣ ਮੁਕਾਬਲੇ ਵਿੱਚੋਂ ਪਹਿਲਾ ਅਤੇ ਵਾਦ-ਵਿਵਾਦ ਮੁਕਾਬਲੇ ਵਿੱਚ ਤੀਜਾ ਸਥਾਨ, ਹਿੰਦੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਪੰਖੁੜੀ ਸ਼ਰਮਾ ਨੇ ਤੀਜਾ, ਨਾਟਕ ਮੁਕਾਬਲੇ ਵਿੱਚ ਕਸ਼ਿਸ਼ ਨੇ ਤੀਜਾ ਤੇ ਬਾਗ ਕਢਾਈ ਵਿੱਚ ਜੋਤੀ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਜ਼ੋਨਲ ਅਤੇ ਯੁਵਕ ਤੇ ਵਿਰਾਸਤੀ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਵਧਾਈ ਦਿੱਤੀ।