ਦੁਨੀਆ ਭਰ ’ਚ ਮਨਾਇਆ ਜਾ ਰਿਹਾ ਹੈ ਗੁੱਡ ਫਰਾਈਡੇਅ, ਮੋਦੀ ਨੇ ਈਸਾ ਮਸੀਹ ਦੀ ਕੁਰਬਾਨੀ ਯਾਦ ਕੀਤੀ
11:31 AM Mar 29, 2024 IST
ਨਵੀਂ ਦਿੱਲੀ, 29 ਮਾਰਚ
ਅੱਜ ਦੇਸ਼ ਦੁਨੀਆ ਵਿੱਚ ਈਸਾਈਆਂ ਦਾ ਪਵਿੱਤਰ ਤਿਓਹਾਰ ਗੁੱਡ ਫਰਾਈਡੇਅ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁੱਡ ਫਰਾਈਡੇਅ ਦੇ ਮੌਕੇ ਤੇ ਈਸਾ ਮਸੀਹ ਦੇ ਬਲੀਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਤੋਂ ਮਿਲਦੀਆਂ ਰਹਿਮ ਅਤੇ ਮੁਆਫ਼ੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ। ਗੁੱਡ ਫਰਾਈਡੇਅ ਈਸਾਈ ਧਰਮ ਦੇ ਲੋਕਾਂ ਲਈ ਪਵਿੱਤਰ ਦਿਨ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਈਸਾ ਮਸੀਹ ਨੂੰ ਸਲੀਬ ’ਤੇ ਚੜ੍ਹਾਇਆ ਗਿਆ ਸੀ। ਇਸ ਦਿਨ ਨੂੰ ਗੁੱਡ ਫਰਾਈਡੇਅ, ਗ੍ਰੇਟ ਫਰਾਈਡੇਅ, ਬਲੈਕ ਫਰਾਈਡੇਅ ਅਤੇ ਈਸਟਰ ਫਰਾਈਡੇਅ ਵੀ ਕਿਹਾ ਜਾਂਦਾ ਹੈ।
Advertisement
Advertisement