ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਨਿਆਣਾ: ਕੂੜਾ ਡੰਪ ਵਿੱਚ ਘਪਲੇ ਦਾ ਮਾਮਲਾ ਭਖਿਆ

10:05 AM Sep 05, 2024 IST
ਬਠਿੰਡਾ ਵਿਚ ਵਿਜੀਲੈਂਸ ਦਫ਼ਤਰ ਸ਼ਿਕਾਇਤ ਦੇਣ ਪੁੱਜੇ ਸੋਨੂ ਮਹੇਸ਼ਵੇਰੀ।

ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 4 ਸਤੰਬਰ
ਇਥੇ ਜੈਤੋ ਰੋਡ ’ਤੇ ਬਣੇ ਕੂੜਾ ਡੰਪ ਵਿੱਚ ਹੋਏ ਕਥਿਤ ਘਪਲੇ ਦਾ ਮਾਮਲਾ ਭਖ ਗਿਆ ਹੈ। ਬਠਿੰਡਾ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕੂੜਾ ਡੰਪ ਵੀਡੀਓ ਵਾਇਰਲ ਕਰਦੇ ਹੋਏ ਕੂੜਾ ਡੰਪ ਦੇ ਵਿਕਾਸ ਕੰਮਾਂ ਵਿੱਚ ਲੱਖਾਂ ਰੁਪਏ ਦੇ ਘਪਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ ਅਤੇ ਉਨ੍ਹਾਂ ਇਸ ਮਾਮਲੇ ਵਿੱਚ ਵਿਜੀਲੈਂਸ ਕੋਲ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਬੁੱਧਵਾਰ ਨੂੰ ਵਿਜੀਲੈਂਸ ਵਿਭਾਗ ਬਠਿੰਡਾ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਮੁਲਜ਼ਮਾਂ ਖ਼ਿਲਾਫ਼ ਕਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਗੋਨਿਆਣਾ ਮੰਡੀ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਸਾਲ 2021-22 ਦੌਰਾਨ ਕੂੜਾ ਡੰਪ ਵਿਚ ਕੰਮਾਂ ਦੇ ਨਾਮ ਫ਼ਰਜ਼ੀਵਾੜਾ ਹੋਇਆ ਹੈ। ਉਨ੍ਹਾਂ ਦੋਸ਼ ਲਾਏ ਸਥਾਨਕ ਨਗਰ ਕੌਂਸਲ ਵੱਲੋਂ ਕੂੜਾ ਡੰਪ ਦੇ ਕੰਮਾਂ ਦਾ ਠੇਕਾ ਇਕ ਫਰਮ ਨੂੰ ਦਿੱਤਾ ਗਿਆ ਸੀ ਪਰ ਉਕਤ ਫ਼ਰਮ ਵੱਲੋਂ ਕਰਵਾਏ ਗਏ ਕੰਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਨਜ਼ਰ ਨਹੀਂ ਆ ਰਿਹਾ। ਕੂੜਾ ਡੰਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਬਠਿੰਡਾ ਦੇ ਅਰਬਨ ਡਿਵੈਲਪਮੈਂਟ ਏਡੀਸੀ ਮਨਦੀਪ ਕੌਰ ਵੱਲੋਂ ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਕਸ਼ਮੀਰ ਲਾਲ ਅਤੇ ਸਬੰਧਤ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ ਕੇ ਕੂੜਾ ਡੰਪ ਦੌਰਾ ਕੀਤਾ ਅਤੇ ਨਗਰ ਕੌਂਸਲ ਗੋਨਿਆਣਾ ਮੰਡੀ ਦਾ ਰਿਕਾਰਡ ਵਾਚਿਆ। ਬਠਿੰਡਾ ਦੇ ਏਡੀਸੀ (ਅਰਬਰਨ ਡਿਵੈਲਪਮੈਂਟ) ਮਨਦੀਪ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਜੇਈ ਜਗਜੀਤ ਸਿੰਘ ਅਤੇ ਐੱਮਈ ਦੀ ਅਗਵਾਈ ਹੇਠ ਕਮੇਟੀ ਗਠਿਤ ਕਰਕੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਬਿੱਲਾਂ ਵਿਚ ਕੋਈ ਗੜਬੜੀ ਹੋਈ ਤਾਂ ਕਾਰਵਾਈ ਲਈ ਲਿਖਿਆ ਜਾਵੇਗਾ। ਕੌਂਸਲ ਪ੍ਰਧਾਨ ਕਸ਼ਮੀਰ ਲਾਲ ਨੇ ਕਿਹਾ ਕਿ ਘਪਲੇ ਤੋਂ ਗੁਰੇਜ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।

Advertisement

Advertisement