ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲਫ: ਮਕਾਊ ਓਪਨ ਵਿੱਚ ਯੁਵਰਾਜ ਸੰਧੂ ਭਾਰਤੀ ਗੋਲਫਰਾਂ ’ਚੋਂ ਸਿਖਰ ’ਤੇ

07:52 AM Oct 14, 2024 IST

ਮਕਾਊ: ਭਾਰਤੀ ਗੋਲਫਰ ਯੁਵਰਾਜ ਸੰਧੂ ਅੱਜ ਇੱਥੇ 10 ਲੱਖ ਡਾਲਰ ਦੇ ਇਨਾਮੀ ਰਾਸ਼ੀ ਵਾਲੇ ਐੱਸਜੇਐੱਲ ਮਕਾਊ ਓਪਨ ਵਿੱਚ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਰਿਹਾ ਜਦਕਿ ਥਾਈਲੈਂਡ ਦੇ ਰਤਾਨੋਨ ਵਾਨਸਰਿਚਨ ਨੇ ਖਿਤਾਬ ਜਿੱਤ ਲਿਆ। ਭਾਰਤੀ ਗੋਲਫਰਾਂ ਵਿੱਚ ਸੰਧੂ ਸਿਖਰ ’ਤੇ ਰਿਹਾ। ਚੰਡੀਗੜ੍ਹ ਦੇ ਯੁਵਰਾਜ ਨੇ ਪਹਿਲੇ ਦੋ ਗੇੜਾਂ ਵਿੱਚ 71 ਅਤੇ 67 ਦਾ ਸਕੋਰ ਬਣਾਉਣ ਤੋਂ ਬਾਅਦ ਆਖਰੀ ਦੋ ਗੇੜਾਂ ਵਿੱਚ 64 ਅਤੇ 68 ਦਾ ਸਕੋਰ ਬਣਾਇਆ। ਉਸ ਦਾ ਕੁੱਲ ਸਕੋਰ 10 ਅੰਡਰ 270 ਰਿਹਾ। ਆਖਰੀ ਗੇੜ ਵਿੱਚ ਸੰਧੂ ਨੇ ਤਿੰਨ ਬਰਡੀ ਕੀਤੀਆਂ ਪਰ ਉਹ ਇੱਕ ਬੋਗੀ ਵੀ ਕਰ ਗਿਆ ਜਿਸ ਕਾਰਨ ਉਸ ਦਾ ਸਕੋਰ ਦੋ ਅੰਡਰ ਰਿਹਾ। ਹੋਰ ਭਾਰਤੀਆਂ ’ਚ ਅਜੀਤੇਸ਼ ਸੰਧੂ (71-67-70-66) ਛੇ ਅੰਡਰ ਦੇ ਕੁੱਲ ਸਕੋਰ ਨਾਲ ਸਾਂਝੇ ਤੌਰ ’ਤੇ 29ਵੇਂ ਸਥਾਨ ਜਦਕਿ ਸਪਤਕ ਤਲਵਾਰ (70-68-72-68) ਅਤੇ ਖਲਿਨ ਜੋਸ਼ੀ (68-72-70-68) ਦੋਵੇਂ ਦੋ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ ’ਤੇ 42 ਵੇਂ ਸਥਾਨ ’ਤੇ ਰਹੇ। ਇਸੇ ਤਰ੍ਹਾਂ ਐੱਸਐੱਸਪੀ ਚੌਰਸੀਆ (69-68-69-74) ਸਾਂਝੇ ਤੌਰ ’ਤੇ 50ਵੇਂ ਸਥਾਨ ’ਤੇ ਰਿਹਾ। -ਪੀਟੀਆਈ

Advertisement

Advertisement