ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋੜਾਂ ਦੀ ਠੱਗੀ ਮਾਰ ਕੇ ਸੁਨਿਆਰਾ ਫਰਾਰ

07:08 AM Aug 23, 2020 IST

ਪੱਤਰ ਪ੍ਰੇਰਕ

Advertisement

ਫਰੀਦਾਬਾਦ, 22 ਅਗਸਤ

ਇੱਥੋਂ ਦੇ ਸੈਕਟਰ-7 ਵਿੱਚ ਜੈਨ ਸੰਨਜ਼ ਨਾਂ ਦੀ ਦੁਕਾਨ ਚਲਾ ਰਹੇ ਸੁਨਿਆਰੇ ਲੋਕੇਸ਼ ਜੈਨ ਵੱਲੋਂ ਵੱਖ-ਵੱਖ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਣ ਮਗਰੋਂ ਸਥਾਨਕ ਪੁਲੀਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾਵਾਂ ਵੱਲੋਂ ਦੱਸਿਆ ਗਿਆ ਕਿ ਲੋਕੇਸ਼ ਜੈਨ ਵੱਲੋਂ ਸੁਨਿਆਰੇ ਦੀ ਦੁਕਾਨ ਰਾਹੀਂ ‘ਸੋਨੇ ਦੇ ਬਾਂਡ’ ਦੇ ਕੇ ਜ਼ਿਆਦਾ ਵਿਆਜ ਦਾ ਲਾਲਚ ਦਿੱਤਾ ਗਿਆ ਸੀ ਜਿਸ ਕਰਕੇ ਕਈ ਗ੍ਰਾਹਕਾਂ ਤੇ ਉਸ ਦੇ ਜਾਣਕਾਰਾਂ ਨੇ ਉਸ ਕੋਲ ਆਪਣੇ ਸੋਨੇ ਦੇ ਗਹਿਣੇ ਰੱਖ ਦਿੱਤੇ। ਉਸ ਨੇ ਲਾਲਚ ਦਿੱਤਾ ਕਿ ਉਹ ਕੁਝ ਸਮੇਂ ਬਾਅਦ ਨਵੇਂ ਰਿਵਾਜ ਦੇ ਗਹਿਣੇ ਬਣਾ ਕੇ ਦੇਵੇਗਾ। ਇਹ ਵੀ ਦੱਸਿਆ ਗਿਆ ਕਿ ਉਸ ਨੇ ਕਮੇਟੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਸਨ ਪੂਰੀਆਂ ਹੋਣ ਮਗਰੋਂ ਉਸ ਨੇ ਅਦਾਇਗੀ ਨਹੀਂ ਕੀਤੀ ਤੇ ਮਾਰਚ ਵਿੱਚ ਉਹ ਲੌਕਡਾਊਨ ਦਾ ਬਹਾਨਾ ਬਣਾ ਕੇ ਫ਼ਰਾਰ ਹੋ ਗਿਆ।

Advertisement

Advertisement
Tags :
ਸੁਨਿਆਰਾਕਰੋੜਾਂਠੱਗੀਫਰਾਰ;